ਪਾਕਿਸਤਾਨ ਵੱਲੋਂ ਕਟਾਸਰਾਜ ਮੰਦਰਾਂ ਦੇ ਦਰਸ਼ਨਾ ਲਈ ਭਾਰਤੀ ਸ਼ਰਧਾਲੂਆਂ ਨੂੰ 112 ਵੀਜ਼ੇ ਜਾਰੀ

163
Share

ਨਵੀਂ ਦਿੱਲੀ, 15 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਪੰਜਾਬ ਸੂਬੇ ਦੇ ਚਕਵਾਲ ਜ਼ਿਲ੍ਹੇ ਦੇ ਕਟਾਸਰਾਜ ਮੰਦਰਾਂ ਦੇ ਦਰਸ਼ਨਾਂ ਲਈ ਭਾਰਤੀ ਸ਼ਰਧਾਲੂਆਂ ਨੂੰ 112 ਵੀਜ਼ੇ ਜਾਰੀ ਕੀਤੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤੀ ਸ਼ਰਧਾਲੂਆਂ ਦਾ ਸਮੂਹ 17 ਤੋਂ 23 ਦਸੰਬਰ ਤੱਕ ਕਟਾਸਰਾਜ ਮੰਦਰਾਂ ਦਾ ਦੌਰਾ ਕਰੇਗਾ, ਜਿਨ੍ਹਾਂ ਨੂੰ ‘ਕਿਲਾ ਕਟਾਸ’ ਜਾਂ ‘ਕਟਾਸ ਮੰਦਰ ਕੰਪਲੈਕਸ’ ਵੀ ਕਿਹਾ ਜਾਂਦਾ ਹੈ।
ਪਾਕਿਸਤਾਨ ਹਾਈ ਕਮਿਸ਼ਨ ਨੇ ਧਾਰਮਿਕ ਸਥਾਨਾਂ ਦੀ ਯਾਤਰਾ ’ਤੇ ਦੁਵੱਲੇ ਪ੍ਰੋਟੋਕੋਲ ਦੇ ਢਾਂਚੇ ਦੇ ਤਹਿਤ ਇੱਕ ਬਿਆਨ ਵਿਚ ਕਿਹਾ, ‘‘ਭਾਰਤ ਵਿਚ ਪਾਕਿ ਹਾਈ ਕਮਿਸ਼ਨ ਨੇ ਪਾਕਿਸਤਾਨ ਦੇ ਪੰਜਾਬ ਸੂਬੇ ’ਚ ਇੱਕ ਪ੍ਰਮੁੱਖ ਹਿੰਦੂ ਮੰਦਰ ਦੇ ਦਰਸ਼ਨ ਕਰਨ ਲਈ ਭਾਰਤੀ ਹਿੰਦੂ ਸ਼ਰਧਾਲੂਆਂ ਨੂੰ 112 ਵੀਜ਼ੇ ਜਾਰੀ ਕੀਤੇ ਹਨ।’’ ਭਾਰਤ ਤੋਂ ਸਿੱਖ ਅਤੇ ਹਿੰਦੂ ਸ਼ਰਧਾਲੂ ਹਰ ਸਾਲ ਪਾਕਿਸਤਾਨ ਜਾਂਦੇ ਹਨ। ਇਸੇ ਤਰ੍ਹਾਂ ਪਾਕਿਸਤਾਨੀ ਸ਼ਰਧਾਲੂ ਵੀ ਪ੍ਰੋਟੋਕੋਲ ਅਨੁਸਾਰ ਹਰ ਸਾਲ ਭਾਰਤ ਆਉਂਦੇ ਹਨ।

Share