ਪਾਕਿਸਤਾਨ ਵਿਚ ਹਾਫਿਜ਼ ਸਈਦ ਨੂੰ 15 ਸਾਲ ਜੇਲ੍ਹ

358
Share

ਇਸਲਾਮਾਬਾਦ,  25 ਦਸੰਬਰ (ਪੰਜਾਬ ਮੇਲ)- 2011 ਵਿਚ ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਦਾ ਸਾਜ਼ਸ਼ਕਰਤਾ ਨੂੰ ਪਾਕਿਸਤਾਨੀ ਅਦਾਲਤ ਨੇ 15 ਸਾਲ ਦੀ ਸਜ਼ਾ ਦਿਤੀ ਹੈ। ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ਵਿਚ ਇਸ ਅੱਤਵਾਦੀ ‘ਤੇ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜਿਕਰਯੋਗ ਹੈ ਕਿ ਹੋਰ ਅੱਤਵਾਦੀ ਮਾਮਲਿਆਂ ਵਿਚ ਵੀ ਪਹਿਲਾਂ ਹੀ 21 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਪਾਕਿਸਤਾਨ ਦੇ ਚਲਦਿਆਂ ਇਹ ਫੈਸਲਾ ਲਿਆ ਹੈ।

ਹੁਣ ਜੇਲ੍ਹ ਵਿਚ ਹਾਫਿਜ਼ ਸਈਦ ਨੂੰ 36 ਸਾਲ ਦੀ ਸਜ਼ਾ ਕੱਟਣੀ ਪਵੇਗੀ। 70 ਸਾਲ ਦੇ ਹਾਫਿਜ਼ ਸਈਦ ਦੀ ਬਾਕੀ ਬਚੀ ਜ਼ਿੰਦਗੀ ਹੁਣ ਜੇਲ੍ਹ ਵਿਚ ਹੀ ਬੀਤੇਗੀ। ਜਿਕਰਯੋਗ ਹੈ ਕਿ ਅਕਤੂਬਰ ਵਿਚ ਹੋਈ ਐੱਫ.ਏ.ਟੀ.ਐੱਫ. ਦੀ ਬੈਠਕ ਵਿਚ ਵੀ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ਼ ਕੰਮ ਨਾ ਕਰਨ ‘ਤੇ ਗ੍ਰੇ ਲਿਸਟ ਵਿਚ ਹੀ ਰੱਖਣ ‘ਤੇ ਸਹਿਮਤੀ ਬਣੀ ਸੀ। ਐੱਫ.ਏ.ਟੀ.ਐੱਫ. ਨੇ ਕਿਹਾ ਸੀ ਕਿ ਪਾਕਿਸਤਾਨ ਨੇ ਉਸ ਦੀਆਂ 27 ਸੂਤਰੀਂ ਯੋਜਨਾਵਾਂ ਵਿਚੋਂ ਸਿਰਫ 21 ਨੂੰ ਹੀ ਪੂਰਾ ਕੀਤਾ ਹੈ।  ਇਸ ਵਿਚ ਭਾਰਤ ਵਿਚ ਲੋੜੀਂਦੇ ਅੱਤਵਾਦੀਆਂ ਮੌਲਾਨਾ ਮਸੂਦ ਅਜ਼ਹਰ ਅਤੇ ਹਾਫਿਜ਼ ਸਈਦ ਦੇ ਖਿਲਾਫ਼ ਕਾਰਵਾਈ ਨਾ ਕਰਨਾ ਵੀ ਸ਼ਾਮਲ ਸੀ। ਪਾਕਿਸਤਾਨ ਨੂੰ ਬੇਸ਼ੱਕ ਇਹ ਫੈਸਲਾ ਮਜਬੂਰੀ ਵਸ ਲੈਣਾ ਪਿਆ ਹੈ ਪਰ ਇਸ ਫ਼ੈਸਲੇ ਨਾਲ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਕੁਝ ਰਾਹਤ ਮਿਲੀ ਹੈ।


Share