ਪਾਕਿਸਤਾਨ ਵਿਚ ਔਰਤ ਨੂੰ ਪੱਥਰਾਂ ਨਾਲ ਮਾਰ-ਮਾਰ ਕੇ ਮੌਤ ਦੀ ਸਜ਼ਾ ਦੇਣ ਵਾਲੇ ‘ਜਿਰਗਾ’ ਦੇ ਦੋ ਮੈਂਬਰ ਗ੍ਰਿਫ਼ਤਾਰ

545
Share

ਲਾਹੌਰ, 17 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਵਿਚ ਔਰਤ ਨੂੰ ਪੱਥਰਾਂ ਨਾਲ ਮਾਰ-ਮਾਰ ਕੇ ਮੌਤ ਦੀ ਸਜ਼ਾ ਦੇਣ ਵਾਲੇ ਬਜ਼ੁਰਗਾਂ ਦੀ ਕਬਾਇਲੀ ਪ੍ਰੀਸ਼ਦ ‘ਜਿਰਗਾ’ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਕੋਲ ਦਰਜ ਮਾਮਲੇ ਅਨੁਸਾਰ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕਬਾਇਲੀ ਪ੍ਰੀਸ਼ਦ ਚੱਲਦੀ ਹੈ ਜਿਨ੍ਹਾਂ ਦੀ ਆਪਣੀ ਪ੍ਰੰਪਰਾ ਹੈ। ਇਹ ਲੋਕ ਆਪਣੇ ਪਰਿਵਾਰ ਦੇ ਕਥਿਤ ਸਨਮਾਨ ਨੂੰ ਲੈ ਕੇ ‘ਆਨਰ ਕਿਲਿੰਗ’ ਕਰ ਦਿੰਦੇ ਹਨ। ਇਸ ਪੁਰਾਣੀ ਪ੍ਰੰਪਰਾ ਨੂੰ ਇੱਥੇ ‘ਕਾਰੋ-ਕਾਰੋ’ ਦਾ ਨਾਂ ਦਿੱਤਾ ਹੋਇਆ ਹੈ। ਅਜਿਹੇ ਹੀ ਇਕ ਮਾਮਲੇ ਵਿਚ ਛੇ ਲੋਕਾਂ ਨੂੰ ਕਬਾਇਲੀ ਪ੍ਰੀਸ਼ਦ ਨੇ 9 ਬੱਚਿਆਂ ਦੀ ਮਾਂ ਨੂੰ ਪੱਥਰਾਂ ਨਾਲ ਮਾਰ-ਮਾਰ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ। ਇਹ ਘਟਨਾ ਲਾਹੌਰ ਤੋਂ 400 ਕਿਲੋਮੀਟਰ ਦੂਰ ਮੁਜ਼ੱਫਰਗੜ੍ਹ ਵਿਚ ਹੋਈ। ਪੁਲਿਸ ਅਧਿਕਾਰੀ ਮੇਹਰ ਹੁਸੈਨ ਨੇ ਦੱਸਿਆ ਕਿ ਔਰਤ ਨੂੰ ਇਕ ਮਰਦ ਨਾਲ ਸਬੰਧ ਰੱਖਣ ਦੇ ਦੋਸ਼ ਵਿਚ ਇਹ ਸਜ਼ਾ ਦਿੱਤੀ ਗਈ। ਇਸ ਸਬੰਧ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲੇ ਔਰਤ ਨਾਲ ਸਬੰਧ ਰੱਖਣ ਵਾਲੇ ਮਰਦ ਨੂੰ ਵੀ ਜੂਨ ਮਹੀਨੇ ਵਿਚ ਇਸ ਤਰ੍ਹਾਂ ਹੀ ਮਾਰ ਦਿੱਤਾ ਗਿਆ ਸੀ। ਹੁਣ ਇਸ ਘਟਨਾ ਵਿਚ ਸ਼ਾਮਲ ਸਾਰੇ ਜਿਰਗਾ ਮੈਂਬਰਾਂ ਖ਼ਿਲਾਫ਼ ਰਿਪੋਰਟ ਦਰਜ ਕੀਤੀ ਗਈ ਹੈ।


Share