ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਊਫ਼ ਦਾ ਲਾਹੌਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ

85
Share

ਨਵੀਂ ਦਿੱਲੀ, 15 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਊਫ਼ ਦਾ ਲਾਹੌਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 66 ਸਾਲਾਂ ਦੇ ਸਨ। ਰਊਫ ਨੇ ਸਾਲ 2000 ਵਿੱਚ ਅੰਪਾਇਰ ਦੇ ਤੌਰ ‘ਤੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 64 ਟੈਸਟ ਮੈਚਾਂ ਵਿੱਚ ਅੰਪਾਇਰਿੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ 139 ਇਕ ਦਿਨਾਂ ਅਤੇ 28 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਵੀ ਅੰਪਾਇਰਿੰਗ ਕੀਤੀ। ਉਹ 2000 ਦੇ ਦਹਾਕੇ ਵਿੱਚ ਪਾਕਿਸਤਾਨ ਦੇ ਪ੍ਰਮੁੱਖ ਅੰਪਾਇਰਾਂ ਵਿੱਚੋਂ ਇੱਕ ਸਨ। ਰਊਫ਼ ਨੂੰ ਬੀਤੇ ਦਿਨ ਲਾਹੌਰ ਵਿੱਚ ਆਪਣੀ ਦੁਕਾਨ ਤੋਂ ਪਰਤਣ ਬਾਅਦ ਦਿਲ ਦਾ ਦੌਰਾ ਪਿਆ।


Share