ਪਾਕਿਸਤਾਨ ਦੇ ਵਿਰੋਧੀ ਧਿਰ ਨੇਤਾ ਸ਼ਾਹਬਾਜ਼ ਸ਼ਰੀਫ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਤੈਅ

578
Share

ਲਾਹੌਰ, 6 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੀ ਇਕ ਅਦਾਲਤ ਵੀਰਵਾਰ ਨੂੰ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਨੇਤਾ ਸ਼ਾਹਬਾਜ਼ ਸ਼ਰੀਫ ਤੇ ਉਨ੍ਹਾਂ ਦੇ ਬੇਟੇ ਹਮਜ਼ਾ ਸ਼ਹਬਾਜ਼ ਦੇ ਖਿਲਾਭ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਦੋਸ਼ ਤੈਅ ਕੀਤੇ। ਉਥੇ ਹੀ ਲਾਹੌਰ ਜਵਾਬਦੇਹੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਖਿਲਾਫ ਜ਼ਮੀਨੀ ਵੰਡ ਦੇ ਇਕ ਮਾਮਲੇ ਵਿਚ ਜ਼ਮਾਨਤੀ ਵਾਰੰਟ ਜਾਰੀ ਕੀਤਾ ਜੋ ਵਰਤਮਾਨ ਵਿਚ ਇਲਾਜ ਲਈ ਲੰਡਨ ਵਿਚ ਹਨ।

ਜ਼ਮੀਨੀ ਵੰਡ ਦਾ ਇਹ ਮਾਮਲਾ ਜਿਓ ਮੀਡੀਆ ਗਰੁੱਪ ਦੇ ਮਾਲਕ ਮੀਰ ਸ਼ਕੀਲੁਰ ਰਹਿਮਾਨ ਨਾਲ ਜੁੜਿਆ ਹੈ। ਲਾਹੌਰ ਦੀ ਜਵਾਬਦੇਹੀ ਅਦਾਲਤ ਨੇ 68 ਸਾਲਾ ਸ਼ਾਹਬਾਜ਼ ਦੇ ਖਿਲਾਫ ਚਿਨੋਟ ਵਿਚ 2010-2013 ਵਿਚ ਇਕ ਨਾਲੇ ਦੇ ਨਿਰਮਾਣ ਦੇ ਲਈ ਕਰਦਾਤਿਆਂ ਦੇ ਪੈਸੇ ਦੀ ਵਰਤੋਂ ਦੇ ਮਾਮਲੇ ਵਿਚ ਦੋਸ਼ ਤੈਅ ਕੀਤੇ। ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਦੋਸ਼ ਲਗਾਇਆ ਕਿ ਪਰਿਵਾਰ ਦੇ ਕਾਰੋਬਾਰ ਨੂੰ ਮੁਨਾਫਾ ਪਹੁੰਚਾਉਣ ਦੇ ਲਈ ਜਨਤਾ ਦੇ ਧਨ ਦੀ ਵਰਤੋਂ ਕੀਤੀ ਗਈ। ਮਾਮਲੇ ਵਿਚ ਨੇਤਾ ਵਿਰੋਧੀ ਦੇ ਬੇਟੇ ਹਮਜ਼ਾ ਸ਼ਹਬਾਜ਼ ਦੇ ਖਿਲਾਫ ਵੀ ਦੋਸ਼ ਤੈਅ ਕੀਤੇ ਗਏ ਜੋ ਨਿਆਇਕ ਹਿਰਾਸਤ ਵਿਚ ਹਨ। ਉਹ ਪੰਜਾਬ ਅਸੈਂਬਲੀ ਵਿਚ ਨੇਤਾ ਵਿਰੋਧੀ ਹਨ।


Share