ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ‘ਚ ਸੜਕ ਕਿਨਾਰੇ ਬੰਬ ਫਟਣ ਨਾਲ ਦੋ ਸਕੂਲੀ ਅਧਿਆਪਕਾਂ ਦੀ ਮੌਤ

628
Share

ਪੇਸ਼ਾਵਰ, 5 ਜੂਨ (ਪੰਜਾਬ ਮੇਲ)- ਅਫਗਾਨਿਸਤਾਨ ਦੀ ਸੀਮਾ ਨਾਲ ਲੱਗਦੇ ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਵਿੱਚ ਸੜਕ ਕਿਨਾਰੇ ਬੰਬ ਫਟਣ ਨਾਲ ਦੋ ਸਕੂਲੀ ਅਧਿਆਪਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਸੂਬੇ ਦੇ ਬਜੁਆਰ ਜ਼ਿਲ੍ਹੇ ਦੇ ਡਾਮਾਡੋਲ ਖੇਤਰ ਵਿੱਚ ਦੋ ਅਧਿਆਪਕ ਮੋਟਰਸਾਈਕਲ ’ਤੇ ਜਾ ਰਹੇ ਸਨ ਜਦੋਂ ਨਹਿਰ ’ਤੇ ਇਕ ਧਮਾਕਾ ਹੋਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਦੋਨਾਂ ਅਧਿਆਪਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।


Share