ਪਾਕਿਸਤਾਨ ਦੇ ਉੱਘੇ ਕਾਮੇਡੀਅਨ ਉਮਰ ਸ਼ਰੀਫ਼ ਦਾ ਇੰਤਕਾਲ

638
Share

ਚੰਡੀਗੜ੍ਹ, 2 ਅਕਤੂਬਰ (ਪੰਜਾਬ ਮੇਲ)- ਮਸ਼ਹੂਰ ਕਾਮੇਡੀਅਨ ਅਤੇ ਪਾਕਿਸਤਾਨੀ ਅਦਾਕਾਰ ਉਮਰ ਸ਼ਰੀਫ (66) ਦਾ ਅੱਜ ਜਰਮਨੀ ’ਚ ਦੇਹਾਂਤ ਹੋ ਗਿਆ। ਉਹ ਗੰਭੀਰ ਬਿਮਾਰ ਸਨ। ਉਸ ਨੂੰ ਡਾਕਟਰੀ ਇਲਾਜ ਲਈ ਏਅਰ ਐਂਬੂਲੈਂਸ ਵਿਚ ਅਮਰੀਕਾ ਲਿਜਾਇਆ ਜਾ ਰਿਹਾ ਸੀ ਪਰ ਰਾਹ ’ਚ ਉਸ ਦੀ ਹਾਲਤ ਵਿਗੜ ਗਈ। ਉਸ ਨੂੰ ਜਰਮਨੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਸ ਨੂੰ ਅਗਸਤ ਵਿਚ ਦਿਲ ਦਾ ਦੌਰਾ ਪਿਆ ਸੀ ਅਤੇ ਉਸ ਦੀਆਂ ਦੋ ਵਾਰ ਬਾਈਪਾਸ ਸਰਜਰੀਆਂ ਹੋਈਆਂ ਸਨ।

Share