ਪਾਕਿਸਤਾਨ ’ਚ 31 ਸਾਲਾ ਹਿੰਦੂ ਪੱਤਰਕਾਰ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ

367
Share

ਕਰਾਚੀ, 20 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ 31 ਸਾਲਾ ਹਿੰਦੂ ਪੱਤਰਕਾਰ ਨੂੰ ਦੇਸ਼ ਦੇ ਸਿੰਧ ਪ੍ਰਾਂਤ ’ਚ ਨਾਈ ਦੀ ਦੁਕਾਨ ’ਤੇ ਵਾਲ ਕਟਵਾਉਣ ਦੌਰਾਨ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ। ਸਥਾਨਕ ਟੈਲੀਵਿਜ਼ਨ ਸਟੇਸ਼ਨ ਦੇ ਪੱਤਰਕਾਰ ਅਤੇ ਉਰਦੂ ਭਾਸ਼ਾ ਦੇ ਅਖਬਾਰ ਦੇ ਪੱਤਰਕਾਰ ਅਜੇ ਲਾਲਵਾਨੀ ਦੀ ਵੀਰਵਾਰ ਨੂੰ ਮੌਤ ਹੋ ਗਈ। ਉਸ ਦੇ ਢਿੱਡ, ਬਾਂਹ ਅਤੇ ਗੋਡੇ ’ਤੇ ਗੋਲੀਆਂ ਲੱਗੀਆਂ। ਉਹ ਸੁਕੂਰ ਸ਼ਹਿਰ ਦੀ ਨਾਈ ਦੀ ਦੁਕਾਨ ’ਤੇ ਬੈਠਾ ਸੀ, ਜਦੋਂ ਹਮਲਾਵਰ ਦੋ ਮੋਟਰਸਾਈਕਲਾਂ ਅਤੇ ਇਕ ਕਾਰ’ ਵਿੱਚ ਆਏ ਤੇ ਹਮਲਾ ਕਰ ਦਿੱਤਾ। ਲਾਲਵਾਨੀ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਉਸ ਦੇ ਪਿਤਾ ਦਿਲੀਪ ਕੁਮਾਰ ਨੇ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਪੁਲਿਸ ਨੇ ਤਿੰਨ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Share