ਪਾਕਿਸਤਾਨ ’ਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਸੋਸ਼ਲ ਮੀਡੀਆ ਸੇਵਾਵਾਂ ਆਰਜ਼ੀ ਤੌਰ ’ਤੇ ਮੁਅੱਤਲ

159
Share

ਇਸਲਾਮਾਬਾਦ, 16 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ’ਚ ਅੱਜ ਸੋਸ਼ਲ ਮੀਡੀਆ ਪਲੈਟਫਾਰਮਾਂ ਟਵਿੱਟਰ, ਫੇਸਬੁੱਕ ਅਤੇ ਵੱਟਸਐਪ ਆਦਿ ਦੀਆਂ ਸੇਵਾਵਾਂ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀਆਂ ਗਈਆਂ। ਸਰਕਾਰ ਵੱਲੋਂ ਇਹ ਫ਼ੈਸਲਾ ਕੱਟੜਪੰਥੀ ਜਥੇਬੰਦੀ ਤਹਿਰੀਕ-ਏ-ਲਬਾਇਕ (ਟੀ.ਐੱਲ.ਪੀ.) ’ਤੇ ਪਾਬੰਦੀ ਲਾਏ ਜਾਣ ਮਗਰੋਂ ਕੀਤਾ ਗਿਆ। ਇਸ ਤੋਂ ਪਹਿਲਾਂ ਹਿੰਸਕ ਪ੍ਰਦਰਸ਼ਨਾਂ ਦੇ ਚੱਲਦਿਆਂ ਇਨ੍ਹਾਂ ਐਪਸ ਦੀ ਵਰਤੋਂ ਰਾਹੀਂ ਪ੍ਰਦਰਸ਼ਨਕਾਰੀ ਜਥੇਬੰਦ ਹੋਣ ਲੱਗੇ ਸਨ। ਟੀ.ਐੱਲ.ਪੀ. ’ਤੇ ਪਾਬੰਦੀ ਵੀਰਵਾਰ ਨੂੰ ਲਾਈ ਗਈ ਸੀ, ਜਿਸ ਦੇ ਸਮਰਥਕਾਂ ਵੱਲੋਂ ਫਰਾਂਸ ’ਚ ਪਿਛਲੇ ਸਾਲ ਪੈਗੰਬਰ ਹਜ਼ਰਤ ਮੁਹੰਮਦ ਦਾ ਕਾਰਟੂਨ ਛਾਪੇ ਜਾਣ ਨੂੰ ਲੈ ਕੇ ਫਰਾਂਸੀਸੀ ਸਫ਼ੀਰ ਨੂੰ ਦੇਸ਼ ’ਚੋਂ ਬਾਹਰ ਕੱਢਣ ਦੀ ਮੰਗ ਲੈ ਕੇ ਦੇਸ਼ਵਿਆਪੀ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 7 ਲੋਕ ਮਾਰੇ ਗਏ ਅਤੇ 300 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ।

Share