ਪਾਕਿਸਤਾਨ ‘ਚ ਬੰਬ ਧਮਾਕਾ ‘ਚ 20 ਵਿਅਕਤੀ ਜ਼ਖ਼ਮੀ

534
Share

ਪੇਸ਼ਾਵਰ, 23 ਜੁਲਾਈ (ਪੰਜਾਬ ਮੇਲ)- ਉੱਤਰ ਪੱਛਮੀ ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ਦੇ ਇਕ ਭੀੜ-ਭਾੜ ਵਾਲੇ ਖੁੱਲ੍ਹੇ ਬਾਜ਼ਾਰ ‘ਚ ਅੱਜ ਹੋਏ ਬੰਬ ਧਮਾਕੇ ਵਿਚ 20 ਵਿਅਕਤੀ ਜ਼ਖ਼ਮੀ ਹੋ ਗਏ। ਇਹ ਧਮਾਕਾ ਪ੍ਰਾਚੀਨਾਰ ਸ਼ਹਿਰ ਦੇ ਤੂੜੀ ਬਾਜ਼ਾਰ ਵਿੱਚ ਉਦੋਂ ਹੋਇਆ ਜਦੋਂ ਲੋਕ ਸ਼ਬਜ਼ੀ ਅਤੇ ਹੋਰ ਸਾਮਾਨ ਖਰੀਦ ਰਹੇ ਸਨ। ਪੁਲਿਸ ਅਨੁਸਾਰ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਧਮਾਕੇ ਦੇ ਤੁਰਤ ਬਾਅਦ ਸੁਰੱਖਿਆ ਬਲ ਅਤੇ ਰਾਹਤ ਟੀਮਾਂ ਮੌਕੇ ‘ਤੇ ਪੁੱਜ ਗਈਆਂ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ। ਪ੍ਰਾਚੀਨਾਰ, ਖੁੱਰਮ ਜ਼ਿਲ੍ਹੇ ਦਾ ਕੇਂਦਰੀ ਸ਼ਹਿਰ ਹੈ, ਜੋ ਖੈਬਰ ਪਖ਼ਤੂਨਖਵਾ ਸੂਬੇ ‘ਚ ਹੈ। ਹਾਲ ਦੀ ਘੜੀ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਹ ਸੂਬਾ ਸ਼ੀਆ ਅਤੇ ਸੁੰਨੀ ਫਿਰਕਿਆਂ ‘ਚ ਝੜਪਾਂ ਲਈ ਜਾਣਿਆ ਜਾਂਦਾ ਹੈ।


Share