ਪਾਕਿਸਤਾਨ ’ਚ ਪਹਿਲੀ ਵਾਰ ਕੋਈ ਹਿੰਦੂ ਲੈਫਟੀਨੈਂਟ ਕਰਨਲ ਨਿਯੁਕਤ

179
Share

ਇਸਲਾਮਾਬਾਦ, 26 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਵਿਚ ਪਹਿਲੀ ਵਾਰ ਹਿੰਦੂ ਧਰਮ ਦੇ ਕਿਸੇ ਵਿਅਕਤੀ ਨੂੰ ਲੈਫਟੀਨੈਂਟ ਕਰਨਲ ਨਿਯੁਕਤ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਫ਼ੌਜ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਹਿੰਦੂ ਅਧਿਕਾਰੀ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ। ਪਾਕਿਸਤਾਨੀ ਫ਼ੌਜ ਮੀਡੀਆ ਵਿੰਗ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਫ਼ੌਜ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਸਿੰਧ ਸੂਬੇ ਦੇ ਥਾਰ ਜ਼ਿਲ੍ਹੇ ਦੇ ਰਹਿਣ ਵਾਲੇ ਕੈਲਾਸ਼ ਕੁਮਰ ਇਕ ਸ਼ਾਨਦਾਰ ਅਧਿਕਾਰੀ ਹਨ।
ਪਾਕਿਸਤਾਨ ਦੇ ਸਮਾ ਨਿਊਜ਼ ਨੇ ਦੱਸਿਆ ਕਿ ਕੈਲਾਸ਼ ਕੁਮਾਰ ਇਸ ਅਹੁਦੇ ’ਤੇ ਪਹੁੰਚਣ ਵਾਲੇ ਪਹਿਲੇ ਹਿੰਦੂ-ਪਾਕਿਸਤਾਨੀ ਹਨ। ਉਹਨਾਂ ਦੇ ਰੈਂਕ ਨੂੰ ਮੇਜਰ ਤੋਂ ਲੈਫਨੀਨੈਂਟ ਕਰਨਲ ਵਿਚ ਅਪਗ੍ਰੇਡ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਦੱਸਿਆਗਿਆ ਕਿ ਕੈਲਾਸ਼ ਕੁਮਾਰਪਾਕਿਸਤਾਨ ਫ਼ੌਜ ਅਕੈਡਮੀ ਤੋਂ ਪਾਸਆਊਟ ਹੋਏ ਹਨ। ਉਹ ਪਾਕਿਸਤਾਨੀ ਫ਼ੌਜ ਦੇ ਮੈਡੀਕਲ ਕਰੋ ਵਿਚ ਕੰਮ ਕਰ ਰਹੇ ਸਨ।

Share