ਪਾਕਿਸਤਾਨ ‘ਚ ਓਮੀਕਰੋਨ ਸਬ-ਵੇਰੀਐਂਟ ਦਾ ਪਹਿਲਾ ਨਵਾਂ ਮਾਮਲਾ ਦਰਜ

32
Share

ਇਸਲਾਮਾਬਾਦ, 9 ਮਈ (ਪੰਜਾਬ ਮੇਲ)- ਪਾਕਿਸਤਾਨ ਨੇ ਸੋਮਵਾਰ ਨੂੰ ਓਮੀਕਰੋਨ ਸਬ-ਵੇਰੀਐਂਟ ਬੀਏ.2.12.1 ਦਾ ਪਹਿਲਾ ਮਾਮਲਾ ਦਰਜ ਕੀਤਾ। ਇਸਲਾਮਾਬਾਦ ਵਿਚ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਨੇ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਨਵਾਂ ਉਪ ਰੂਪ ਕਈ ਦੇਸ਼ਾਂ ਵਿਚ ਕੇਸਾਂ ਦੀ ਗਿਣਤੀ ਵਧਾ ਰਿਹਾ ਹੈ।
ਦੇਸ਼ ਦੇ ਸਿਹਤ ਸੰਸਥਾਨ ਨੇ ਇੱਕ ਟਵੀਟ ਵਿਚ ਕਿਹਾ ਕਿ ਐੱਨ.ਆਈ.ਐੱਚ. ਨੇ ਓਮੀਕਰੋਨ ਸਬ-ਵੇਰੀਐਂਟ ਬੀਏ.2.12.1 ਦੇ ਪਹਿਲੇ ਕੇਸ ਦਾ ਪਤਾ ਲਗਾਇਆ ਹੈ। ਇਹ ਨਵਾਂ ਸਬ-ਵੇਰੀਐਂਟ ਕਈ ਦੇਸ਼ਾਂ ਵਿਚ ਕੇਸਾਂ ਦੀ ਵੱਧਦੀ ਗਿਣਤੀ ਦਾ ਕਾਰਨ ਬਣ ਰਿਹਾ ਹੈ। ਸੰਸਥਾ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਅਤੇ ਬੂਸਟਰ ਡੋਜ਼ ਲੈਣ ਦਾ ਸੁਝਾਅ ਵੀ ਦਿੱਤਾ।


Share