ਪਾਕਿਸਤਾਨ ’ਚ ਅੱਤਵਾਦੀ ਹਮਲੇ ’ਚ 7 ਫੌਜੀਆਂ ਦੀ ਮੌਤ

115
Share

ਇਸਲਾਮਾਬਾਦ, 17 ਅਪ੍ਰੈਲ (ਪੰਜਾਬ ਮੇਲ)- ਪਾਕਿਸਤਾਨ ਦੇ ਪੱਛਮੀ ਉੱਤਰ ਖੈਬਰ ਪਖਤੂਨਖਵਾ ਪ੍ਰਾਂਤ ’ਚ ਇਕ ਅੱਤਵਾਦੀ ਹਮਲੇ ’ਚ ਸੱਤ ਫੌਜੀਆਂ ਦੀ ਮੌਤ ਹੋ ਗਈ ਹੈ। ਫੌਜ ਦੇ ਇਕ ਬਿਆਨ ’ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਬਿਆਨ ਮੁਤਾਬਕ ਵੀਰਵਾਰ ਨੂੰ ਜਦੋਂ ਅੱਤਵਾਦੀਆਂ ਨੇ ਖੈਬਰ-ਪਖਤੂਨਖਵਾ ਦੇ ਵਜੀਰੀਸਤਾਨ ਜਿਲ੍ਹੇ ’ਚ ਪਾਕਿਸਤਾਨ-ਅਫਗਾਨਿਸਤਾਨ ਸੀਮਾ ਦੇ ਕੋਲ ਇਕ ਹੋਰ ਕਾਫਿਲੇ ’ਤੇ ਸੰਨ੍ਹ ਲਗਾ ਕੇ ਹਮਲਾ ਕੀਤਾ।
ਇੰਟਰ-ਸਰਵਿਸੇਜ਼ ਪਬਲਿਕ ਰਿਲੇਸ਼ਨ (ਆਈ.ਐੱਸ.ਪੀ.ਆਰ.) ਦੇ ਅਨੁਸਾਰ ਸੁਰੱਖਿਆ ਫੋਰਸਾਂ ਨੇ ਚਾਰ ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗੋਲੀਬਾਰੀ ’ਚ ਸੱਤ ਫੌਜੀਆਂ ਦੀ ਮੌਤ ਹੋ ਗਈ ਹੈ।

Share