ਪਾਕਿਸਤਾਨ ਗਏ 100 ਦੇ ਕਰੀਬ ਕਸ਼ਮੀਰੀ ਨੌਜਵਾਨ ਨਹੀਂ ਪਰਤੇ ਵਾਪਸ

356
Share

ਸ੍ਰੀਨਗਰ, 7 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਗਏ 100 ਦੇ ਕਰੀਬ ਕਸ਼ਮੀਰੀ ਨੌਜਵਾਨ ਵਾਪਸ ਨਹੀਂ ਪਰਤੇ। ਇਹ ਕੁਝ ਸਮੇਂ ਦੀ ਮਿਆਦ ਦਾ ਵੀਜ਼ਾ ਲੈ ਕੇ ਪਾਕਿਸਤਾਨ ਗਏ ਸਨ। ਸੁਰੱਖਿਆ ਏਜੰਸੀਆਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਇਹ ਸਾਰੇ ਹੁਣ ਸਰਹੱਦ ਪਾਰ ਅੱਤਵਾਦੀ ਸੰਗਠਨਾਂ ’ਚ ਸਰਗਰਮ ਹੋ ਸਕਦੇ ਹਨ। ਏਜੰਸੀਆਂ ਨੇ ਵਾਹਗਾ ਸਰਹੱਦ ਅਤੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਰਾਬਤਾ ਕਰ ਕੇ ਉਨ੍ਹਾਂ ਕਸ਼ਮੀਰੀ ਨੌਜਵਾਨਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਹੈ, ਜੋ ਪਿਛਲੇ ਤਿੰਨ ਸਾਲਾਂ ਦੌਰਾਨ ਵੀਜ਼ਾ ਲੈ ਕੇ ਹਫ਼ਤਾ ਜਾਂ ਉਸ ਤੋਂ ਘੱਟ ਸਮੇਂ ਲਈ ਪਾਕਿਸਤਾਨ ਗਏ ਸਨ।

Share