ਪਾਕਿਸਤਾਨ ਅਤੇ ਭਾਰਤ ’ਚ ਮਸ਼ਹੂਰ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਦਾ ਦੇਹਾਂਤ

133
Share

ਲਾਹੌਰ, 2 ਅਪਰੈਲ (ਪੰਜਾਬ ਮੇਲ)- ਪਾਕਿਸਤਾਨ ਅਤੇ ਭਾਰਤ ’ਚ ਮਸ਼ਹੂਰ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ (78) ਦਾ ਅੱਜ ਲਾਹੌਰ ’ਚ ਦੇਹਾਂਤ ਹੋ ਗਿਆ। ਉਹ ਕਰੀਬ ਇਕ ਮਹੀਨੇ ਤੋਂ ਗੁਰਦੇ ਖ਼ਰਾਬ ਹੋਣ ਕਾਰਨ ਕੰਬਾਈਂਨਡ ਮਿਲਟਰੀ ਹਸਪਤਾਲ ਦੇ ਆਈਸੀਯੂ ’ਚ ਦਾਖ਼ਲ ਸਨ। ਉਨ੍ਹਾਂ ਦੇ ਲੋਕ ਗੀਤ, ਗਜ਼ਲ ਅਤੇ ਪੰਜਾਬੀ ਗੀਤ ਲੋਕਾਂ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਸਨ। ਉਨ੍ਹਾਂ 1982 ’ਚ ਭਾਰਤ ’ਚ ਹੋਈਆਂ ਏਸ਼ਿਆਈ ਖੇਡਾਂ ’ਚ ਵੀ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਸੀ। ਉਨ੍ਹਾਂ ਦੇ ਦੇਸ਼ਭਗਤੀ ਦੇ ਗੀਤ ‘ਸਾਥੀਓ ਮੁਜਾਹਿਦੋ ਜਾਗ ਉੱਠਾ ਹੈ ਸਾਰਾ ਵਤਨ’, ਮੇਰਾ ਪੁੱਤਰ ਪਾਕਿਸਤਾਨ ਦਾ ਅਤੇ ਅਪਨਾ ਕਾਯਦ ਏਕ ਹੈ’’ ਕਾਫ਼ੀ ਮਸ਼ਹੂਰ ਹੋਏ ਸਨ। ਉਨ੍ਹਾਂ 1963 ’ਚ ਪੰਜਾਬੀ ਫਿਲਮ ’ਚ ਪਿੱਠਵਰਤੀ ਗਾਇਕ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ।


Share