ਪਾਕਿਸਤਾਨੀ ਜ਼ਿਮਨੀ ਚੋਣ : ਪ੍ਰਚਾਰ ਲਈ ਕੀਤੀ ਜਾ ਰਹੀ ਸਿੱਧੂ ਮੂਸੇਵਾਲਾ ਦੀ ਤਸਵੀਰ ਦੀ ਵਰਤੋਂ

42
Share

ਮੁਲਤਾਨ, 2 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੀ ਜ਼ਿਮਨੀ ਚੋਣ ’ਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਦਿਖਾਈ ਦਿੱਤੀ ਹੈ। ਉਨ੍ਹਾਂ ਦੀ ਤਸਵੀਰ ਦੀ ਵਰਤੋਂ ਚੋਣ ਪ੍ਰਚਾਰ ਲਈ ਕੀਤੀ ਜਾ ਰਹੀ ਹੈ।

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਲਤਾਨ ’ਚ ਪੀਪੀ-217 ਸੀਟ ’ਤੇ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਉਮੀਦਵਾਰ ਜੈਨ ਕੁਰੈਸ਼ੀ ਮੂਸੇਵਾਲਾ ਦੀ ਫੋਟੋ ਪੋਸਟਰ ’ਤੇ ਲਗਾ ਕੇ ਪ੍ਰਚਾਰ ਕਰ ਰਹੇ ਹਨ। ਜੈਨ ਸਾਬਕਾ ਵਿਦੇਸ਼ ਮੰਤਰੀ ਤੇ ਪੀਟੀਆਈ ਦੇ ਮੀਤ ਪ੍ਰਧਾਨ ਸ਼ਾਹ ਮਹਿਮੂਦ ਕੁਰੈਸ਼ੀ ਦੇ ਬੇਟੇ ਹਨ। ਪੋਸਟਰ ’ਚ ਮੂਸੇਵਾਲਾ ਦੇ ਮਸ਼ਹੂਰ ਗਾਣੇ ‘295’ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ’ਚ ਮੂਸੇਵਾਲਾ ਆਪਣੇ ਗਾਣਿਆਂ ਕਾਰਨ ਕਾਫ਼ੀ ਹਰਮਨਪਿਆਰੇ ਹਨ। ਉਨ੍ਹਾਂ ਦੇ ਫੈਨਸ ਦਾ ਇਕ ਵੱਡਾ ਤਬਕਾ ਸੂਬੇ ’ਚ ਮੌਜੂਦ ਹੈ। ਦੱਸਣਯੋਗ ਹੈ ਕਿ ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ।


Share