ਪਾਕਿਸਤਾਨੀ ਮੂਲ ਦੀ ਆਸੀਆ ਬੀਬੀ ਨੇ ਫਰਾਂਸ ਚ’ ਰੀਫੂਜ਼ੀ ਸਟੇ ਲਈ ਅਰਜ਼ੀ ਦਿੱਤੀ

712
Share

ਪੈਰਿਸ, 2 ਮਾਰਚ (ਸੁਖਵੀਰ ਸਿੰਘ ਸੰਧੂ/ ਪੰਜਾਬ ਮੇਲ) ਕੱਲ ਪਾਕਿਸਤਾਨੀ ਮੂਲ ਦੀ ਆਸੀਆ ਬੀਬੀ ਨਾਂ ਦੀ ਔਰਤ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਮਿਸਟਰ ਮਾਕਰੋ ਨਾਲ ਮੁਲਾਕਾਤ ਕੀਤੀ। ਇਸ ਔਰਤ ਨੂੰ ਪਾਕਿਸਤਾਨ ਚ’ ਸਾਲ ੨੦੧੦ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।ਜਿਸ ਉਪਰ ਦੋਸ਼ ਇਹ ਸੀ ਕਿ ਉਸ ਨੇ ਇੱਕ ਦਿਹਾਤੀ ਇਲਾਕੇ ਵਿੱਚ ਇੱਕ ਗਲਾਸ ਚ’ ਪਾਣੀ ਪੀਣ ਬਦਲੇ ਮੌਤ ਦੀ ਸਜ਼ਾ ਸੁਣਾਈ ਗਈ ਸੀ।ਕਿਉ ਕਿ ਕਿਸੇ ਗੈਰ ਮੁਸਲਮਾਨ ਨੂੰ ਉਹਨਾਂ ਦੇ ਗਲਾਸ ਵਿੱਚ ਪਾਣੀ ਪੀਣਾ ਵਰਜਿਤ ਹੈ।ਆਸੀਆ ਬੀਬੀ ਕ੍ਰਿਸਚੀਅਨ ਧਰਮ ਨਾਲ ਸਬੰਧਤ ਰੱਖਦੀ ਹੈ,ਇਸ ਗੱਲ ਤੋਂ ਆਸੀਆ ਬੀਬੀ ਦੀ ਉਹਨਾਂ  ਲੋਕਾਂ ਨਾਲ ਜਬਾਬ ਤਲਖੀ ਵੀ ਹੋ ਗਈ ਸੀ।ਮੌਤ ਦੇ ਛਾਏ ਥੱਲੇ ਅੱਠ ਸਾਲ ਜੇਲ ਕੱਟਣ ਤੋਂ ਬਾਅਦ ਅੰਤਰਾਸ਼ਟਰੀ ਦਬਾ ਕਾਰਨ ਉਸ ਨੂੰ ਰਿਹਾ ਕਰ ਦਿੱਤਾ ਗਿਆ ਸੀ।ਉਹ ਪਾਕਿਸਤਾਨ ਤੋਂ ਕਨੇਡਾ ਹੁੰਦੀ ਹੋਈ ਅੱਜ ਕੱਲ ਫਰਾਂਸ ਵਿੱਚ ਵਿਚਰ ਰਹੀ ਹੈ। ਉਸ ਨੇ ਫਰਾਂਸ ਵਿੱਚ ਸਟੇ ਲੈਣ ਲਈ ਅਪੀਲ ਕੀਤੀ ਹੈ। ਉਸ ਦੇ ਦੱਸਣ ਮੁਤਾਬਕ ਮੈਨੂੰ ਬਹੁਤ ਖੁਸ਼ੀ ਹੋਈ ਹੈ, ਜਦੋਂ ਮਿਸਟਰ ਮਾਕਰੋ ਨੇ ਉਹਨਾਂ ਨੂੰ ਆਦਰ ਸਹਿਤ ਜੀ ਆਇਆਂ ਕਿਹਾ, ਮੈਂ ਉਹਨਾਂ ਦੀ ਬਹੁਤ ਧੰਨਵਾਦੀ ਹਾਂ, ਤੇ ਹਮੇਸ਼ਾ ਰਿਣੀ ਰਹਾਂ ਗੀ।ਇਥੇ ਦੇ ਪੈਰੀਸ਼ੀਅਨ ਅਖਬਾਰ ਮੁਤਾਬਕ ਇਹੋ ਜਿਹੀਆਂ ਥਾਵਾਂ ਵੀ ਹਨ ਜਿਥੇ ਇੱਕ ਸਧਾਰਨ ਇਲਜ਼ਾਮ ਤੇ ਵੀ ਕਾਤਲਾਨਾ ਜਿਹੀਆ ਕਾਰਵਾਈਆਂ ਨਾਲ ਸਬੰਧ ਜੋੜ ਦਿੱਤੇ ਜਾਂਦੇ ਹਨ।


Share