ਪਾਕਿਸਤਾਨੀ ਅਦਾਲਤ ਨੇ ਨਵਾਜ਼ ਸ਼ਰੀਫ ਨੂੰ ਭਗੌੜਾ ਐਲਾਨਿਆ

651
ਇਸਲਾਮਾਬਾਦ, 3 ਦਸੰਬਰ (ਪੰਜਾਬ ਮੇਲ)- ਪਾਕਿਸਤਾਨੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭਗੌੜਾ ਐਲਾਨ ਕਰ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚ ਵਾਰ ਵਾਰ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋਏ। ਸ਼ਰੀਫ ਪਿਛਲੇ ਸਾਲ ਨਵੰਬਰ ਵਿਚ ਇਲਾਜ ਦੇ ਲਈ ਲੰਡਨ ਗਏ ਸੀ, ਲੇਕਿਨ ਅਜੇ ਤੱਕ ਵਾਪਸ ਨਹੀਂ ਪਰਤੇ।

ਇਸਲਾਮਾਬਾਦ ਹਾਈ ਕੋਰਟ ਦੇ ਜੱਜ ਆਮਿਰ ਫਾਰੂਕ ਅਤੇ ਮੋਹਸਿਨ ਅਖਤਰ ਦੀ ਦੋ ਮੈਂਬਰੀ ਬੈਂਚ ਨੇ ਅਲ ਅਜ਼ੀਜਿਆ ਅਤੇ ਐਵਨਫੀਲਡ ਮਾਮਲਿਆਂ ਵਿਚ ਸਜ਼ਾ ਦੇ ਖ਼ਿਲਾਫ਼ ਸ਼ਰੀਫ ਦੀ ਅਪੀਲਾਂ ‘ਤੇ ਸੁਣਵਾਈ ਕੀਤੀ। ਵਿਦੇਸ਼ ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਸ਼ਰੀਫ ਨੂੰ ਲੰਡਨ ਵਿਚ ਜਿੱਥੇ ਰਹਿ ਰਹੇ ਹਨ ਅਤੇ ਲਾਹੌਰ ਵਿਚ ਉਨ੍ਹਾਂ ਦੀ ਰਿਹਾਇਸ਼ ‘ਤੇ ਸੰਮਨਾਂ ਦੀ ਜਾਣਕਾਰੀ ਦਿੱਤੀ ਗਈ ਸੀ।
ਅਦਾਲਤ ਦੇ ਸਪਸ਼ਟ ਆਦੇਸ਼ ਤੋਂ ਬਾਅਦ ਵੀ ਪੇਸ਼ ਹੋਣ ਵਿਚ ਨਾਕਾਮ ਰਹਿਣ ‘ਤੇ ਬੈਂਚ ਨੇ ਸ਼ਰੀਫ ਨੂੰ ਅਪਰਾਧੀ ਐਲਾਨਿਆ।  ਨਵਾਜ਼ ਸ਼ਰੀਫ ਪਿਛਲੇ ਸਾਲ ਨਵੰਬਰ ਤੋਂ ਲੰਡਨ ਵਿਚ ਰਹਿ ਰਹੇ ਹਨ। ਲਾਹੌਰ ਹਾਈ ਕੋਰਟ ਨੇ ਉਨ੍ਹਾਂ ਇਲਾਜ ਕਰਾਉਣ ਦੇ ਲਈ ਚਾਰ ਹਫਤਿਆਂ ਦੇ ਲਈ ਲੰਡਨ ਜਾਣ ਦੀ ਆਗਿਆ ਦਿੱਤੀ ਸੀ।
ਅਦਾਲਤ ਨੇ 15 ਸਤੰਬਰ ਨੂੰ ਸ਼ਰੀਫ ਦੇ ਖ਼ਿਲਾਫ਼ ਗੈਰ ਜ਼ਮਾਨਤੀ  ਵਾਰੰਟ ਜਾਰੀ ਕੀਤੇ ਸੀ। ਇਸ ਤੋਂ ਬਾਅਦ ਅਕਤੂਬਰ ਵਿਚ ਅਦਾਲਤ ਨੇ ਨਵਾਜ਼ ਸ਼ਰੀਫ ਨੂੰ 24 ਨਵੰਬਰ ਤੱਕ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ ।