ਪਹਿਲੇ 11 ਦਿਨਾਂ ’ਚ ਭਗਵੰਤ ਮਾਨ ਨੇ ਸਿਰਫ ਇਕ ਵਾਰ ਸਰਕਾਰੀ ਹੈਲੀਕਾਪਟਰ ਦੀ ਕੀਤੀ ਵਰਤੋਂ

138
Share

ਜਲੰਧਰ, 27 ਮਾਰਚ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਕਾਰੀ ਉੱਡਣ ਖਟੋਲਾ ਵਧੇਰੇ ਪਸੰਦ ਨਹੀਂ ਹੈ। ਮੁੱਖ ਮੰਤਰੀ ਬਣਨ ਪਿੱਛੋਂ ਪਹਿਲੇ 11 ਦਿਨਾਂ ’ਚ ਭਗਵੰਤ ਮਾਨ ਨੇ ਸਿਰਫ ਇਕ ਵਾਰ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਬਣਨ ਪਿੱਛੋਂ ਚੰਡੀਗੜ੍ਹ ਤੋਂ ਸੰਗਰੂਰ, ਮਾਨਸਾ ਤੇ ਕਈ ਹੋਰ ਥਾਵਾਂ ਦਾ ਦੌਰਾ ਕੀਤਾ ਹੈ। ਉਹ ਚੰਡੀਗੜ੍ਹ ਅਤੇ ਸੰਗਰੂਰ ਤੋਂ ਦਿੱਲੀ ਵੀ ਗਏ। ਆਮ ਆਦਮੀ ਪਾਰਟੀ ਨੇ ਐਤਵਾਰ ਭਗਵੰਤ ਮਾਨ ਦੀ ਤੁਲਨਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ। ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ ਕਿ ਚੰਨੀ ਨੇ 72 ਦਿਨਾਂ ’ਚ 201 ਵਾਰ ਹੈਲੀਕਾਪਟਰ ’ਚ ਸਫਰ ਕੀਤਾ। ਇਸ ਦਾ ਭਾਵ ਇਹ ਹੈ ਕਿ ਉਹ ਰੋਜ਼ਾਨਾ ਔਸਤ ਤਿੰਨ ਵਾਰ ਹੈਲੀਕਾਪਟਰ ’ਚ ਸਫਰ ਕਰਦੇ ਰਹੇ। ਦੂਜੇ ਪਾਸੇ ਭਗਵੰਤ ਮਾਨ ਨੇ ਪਿਛਲੇ 11 ਦਿਨਾਂ ’ਚ ਸਿਰਫ ਇਕ ਵਾਰ ਹੈਲੀਕਾਪਟਰ ਦੀ ਵਰਤੋਂ ਕੀਤੀ। ਇਸ ਤਰ੍ਹਾਂ ਉਨ੍ਹਾਂ ਸਰਕਾਰੀ ਖਜ਼ਾਨੇ ’ਤੇ ਭਾਰ ਪਾਉਣ ਦੀ ਬਜਾਏ ਸੜਕੀ ਰਸਤੇ ਸਫਰ ਕਰਨ ਨੂੰ ਪਹਿਲ ਦਿੱਤੀ। ਸਰਕਾਰੀ ਖਜ਼ਾਨੇ ’ਤੇ ਖੁਦ ਭਾਰ ਨਾ ਪਾ ਕੇ ਹੋਰਨਾਂ ਮੰਤਰੀਆਂ ਅਤੇ ਪਾਰਟੀ ਦੇ ਵਿਧਾਇਕਾਂ ਲਈ ਉਨ੍ਹਾਂ ਇਕ ਮਿਸਾਲ ਪੈਦਾ ਕੀਤੀ ਹੈ।


Share