ਪਹਿਲੀ ਵਾਰ ਪੰਜਾਬ ਵਿਧਾਨ ਸਭਾ ਪੁੱਜਣ ਵਾਲੇ 86 ਵਿਧਾਇਕਾਂ ਦੀ ਲੱਗੇਗੀ ਕਲਾਸ

26
Share

ਚੰਡੀਗੜ੍ਹ, 12 ਮਈ (ਪੰਜਾਬ ਮੇਲ)-ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ 2022 ਵਿਚ ਜਿੱਤ ਹਾਸਲ ਕਰ ਕੇ ਪਹਿਲੀ ਵਾਰ ਵਿਧਾਨ ਸਭਾ ਦੀ ਪੌੜੀ ਚੜ੍ਹਨ ਵਾਲੇ 86 ਵਿਧਾਇਕਾਂ ਨੂੰ ਵਿਧਾਨ ਸਭਾ ਦੀ ਕੰਮਕਾਜ ਬਾਰੇ ਸਿਖਲਾਈ ਦੇਣ ਲਈ ਦੋ ਦਿਨਾਂ ਦਾ ਸਿਖਲਾਈ ਕੈਂਪ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕੈਂਪ 31 ਮਈ ਅਤੇ 1 ਜੂਨ ਨੂੰ ਲਗਾਇਆ ਜਾਵੇਗਾ, ਜਿਸ ਵਿਚ ਪਾਰਲੀਮੈਂਟਰੀ ਰਿਸਰਚ ਅਤੇ ਟਰੇਨਿੰਗ ਇੰਸਟੀਚਿਊਟ ਫੋਰ ਡੈਮੋਕਰੇਸੀ ਦੇ ਮਾਹਿਰ ਵਿਧਾਇਕਾਂ ਨੂੰ ਸਿਖਲਾਈ ਦੇਣਗੇ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਇਸ ਵਾਰ 73 ਫੀਸਦੀ ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹਨ। ਵੱਡੀ ਗੱਲ ਇਹ ਹੈ ਕਿ ਕੁੱਲ 117 ਵਿਚੋਂ 86 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੀ ਪੌੜੀ ਚੜ੍ਹੇ ਹਨ। ਇਨ੍ਹਾਂ ਵਿਚੋਂ 82 ਵਿਧਾਇਕ ਆਮ ਆਦਮੀ ਪਾਰਟੀ ਦੇ ਹਨ।


Share