ਪਹਿਲੀ ਵਾਰ ਜਨਤਕ ਤੌਰ ‘ਤੇ ਮਾਸਕ ਪਾ ਕੇ ਨਿਕਲੇ ਡੋਨਾਲਡ ਟਰੰਪ 

697
Share

ਵਾਸ਼ਿੰਗਟਨ, 12 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਤੱਕ ਮਾਸਕ ਪਾਉਣ ਤੋਂ ਇਨਕਾਰ ਕਰਦੇ ਆਏ ਹਨ। ਮਾਰਚ ਵਿਚ ਸ਼ੁਰੂ ਹੋਏ ਕੋਰੋਨਾ ਵਾਇਰਸ ਦੀ ਤਬਾਹੀ ਦੇ ਬਾਵਜੂਦ ਉਨ੍ਹਾਂ ਨੇ ਕਦੇ ਮਾਸਕ ਨਹੀਂ ਪਾਇਆ, ਪਰ ਸ਼ਨਿੱਚਰਵਾਰ ਨੂੰ ਉਹ ਪਹਿਲੀ ਵਾਰ ਜਨਤਕ ਤੌਰ ‘ਤੇ ਮਾਸਕ ਪਾ ਕੇ ਪੁੱਜੇ। ਦੱਸ ਦੇਈਏ ਕਿ ਅਮਰੀਕਾ ਵਿਚ ਹੁਣ ਤੱਕ 32 ਲੱਖ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਚੁੱਕੇ ਹਨ, ਜਦੋਂ ਕਿ 1.34 ਲੱਖ ਲੋਕਾਂ ਦੀ ਮੌਤ ਹੋ ਗਈ ਹੈ। ਡੋਨਾਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਮਿਲਟਰੀ ਹਸਪਤਾਲ ਦੇ ਦੌਰੇ ਦੌਰਾਨ ਮਾਸਕ ਪਾਇਆ ਹੋਇਆ ਸੀ। ਉਨ੍ਹਾਂ ਹੁਣ ਸਿਹਤ ਅਧਿਕਾਰੀਆਂ ਦੀਆਂ ਹਿਦਾਇਤਾਂ ਨੂੰ ਪਹਿਲੀ ਵਾਰ ਸਵੀਕਾਰ ਕੀਤਾ ਅਤੇ ਜਨਤਕ ਤੌਰ ਉਤੇ ਮਾਸਕ ਪਹਿਨੇ ਵੇਖੇ ਗਏ।

ਟਰੰਪ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਚ ਜ਼ਖਮੀ ਅਤੇ ਕੋਵਿਡ -19 ਪੀੜਤ ਸੈਨਿਕਾਂ ਨਾਲ ਮੁਲਾਕਾਤ ਕਰਨ ਲਈ ਗਏ। ਇਹ ਫੌਜੀ ਹਸਪਤਾਲ ਵਾਸ਼ਿੰਗਟਨ ਦੇ ਉਪਨਗਰ ਵਿਚ ਸਥਿਤ ਹੈ। ਉਹ ਇਥੇ ਹਵਾਈ ਜਹਾਜ਼ ਰਾਹੀਂ ਗਏ ਸਨ। ਜਦੋਂ ਉਹ ਵ੍ਹਾਈਟ ਹਾਊਸ ਤੋਂ ਬਾਹਰ ਜਾ ਰਿਹਾ ਸਨ, ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਤੁਸੀਂ ਖਾਸ ਤੌਰ ਉਤੇ ਹਸਪਤਾਲ ਵਿੱਚ ਹੁੰਦੇ ਹੋ, ਤਾਂ ਮੈਨੂੰ ਲਗਦਾ ਹੈ ਕਿ ਤੁਹਾਨੂੰ ਮਾਸਕ ਪਹਿਨਣਾ ਚਾਹੀਦਾ ਹੈ।
ਵਾਲਟਰ ਰੀਡ ਹਾਲਵੇਅ ਪਹੁੰਚਣ ਤੋਂ ਬਾਅਦ, ਟਰੰਪ ਨੇ ਦੌਰਾ ਸ਼ੁਰੂ ਕਰਦਿਆਂ ਸਾਰ ਹੀ ਮਾਸਕ ਪਹਿਨਿਆ। ਰਾਸ਼ਟਰਪਤੀ ਟਰੰਪ ਕੋਰੋਨਾ ਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਦੇਰੀ ਨਾਲ ਮਾਸਕ ਪਹਿਨਣ ਵਾਲਿਆਂ ਵਿਚੋਂ ਇਕ ਹਨ। ਉਹ ਹੁਣ ਤੱਕ ਸਿਹਤ ਅਧਿਕਾਰੀਆਂ ਦੀਆਂ ਮਾਸਕ ਸਬੰਦੀ ਹਦਾਇਤਾਂ ਨੂੰ ਨਕਾਰਦੇ ਆਏ ਹਨ।
ਇਸ ਵਾਰਦਾਤ ਦਾ ਪਤਾ ਉਨ੍ਹਾਂ ਨੂੰ ਉਸ ਸਮੇਂ ਲੱਗਾ ਜਦੋਂ ਉਹ ਸਵੇਰੇ ਆਪਣੀ ਧੀ ਨੂੰ ਉਠਾਉਣ ਲਈ ਕਮਰੇ ‘ਚ ਗਏ। ਫਿਲਹਾਲ ਉਸ ਵਲੋਂ ਅਜਿਹਾ ਕਰਨ ਦੇ ਕਾਰਨਾਂ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ।
ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਟਰੰਪ ਫੇਸ ਮਾਸਕ ਲਗਾਉਣ ਤੋਂ ਇਨਕਾਰ ਕਰਦੇ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਵੀ ਮਾਸਕ ਲਾਉਣਾ ਪਾਇਆ ਹੈ। ਕੱਲ੍ਹ ਉਹ ਜ਼ਖ਼ਮੀ ਫ਼ੌਜੀ ਨੂੰ ਦੇਖਣ ਲਈ ਵੌਲਟਰ ਰੀਡ ਗਏ ਸਨ, ਜਿੱਥੇ ਟਰੰਪ ਕਾਲੇ ਰੰਗ ਦਾ ਮਾਸਕ ਪਹਿਨੇ ਹੋਏ ਨਜ਼ਰ ਆਏ।


Share