ਪਹਿਲਵਾਨ ਹੱਤਿਆ ਮਾਮਲਾ: ਅਦਾਲਤ ਵੱਲੋਂ ਸੁਸ਼ੀਲ ਕੁਮਾਰ ਦੇ 4 ਦਿਨਾਂ ਲਈ ਹੋਰ ਵਧਾਇਆ ਪੁਲਿਸ ਰਿਮਾਂਡ

183
Share

ਨਵੀਂ ਦਿੱਲੀ, 29 ਮਈ (ਪੰਜਾਬ ਮੇਲ)- ਸਾਗਰ ਪਹਿਲਵਾਨ ਹੱਤਿਆ ਦੇ ਮਾਮਲੇ ’ਚ ਅੱਜ ਦਿੱਲੀ ਪੁਲਿਸ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਰੋਹਿਨੀ ਦੀ ਅਦਾਲਤ ’ਚ ਲੈ ਕੇ ਗਈ, ਜਿਥੇ ਅਦਾਲਤ ਨੇ ਸੁਸ਼ੀਲ ਕੁਮਾਰ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹੋਰ ਵਧਾ ਦਿੱਤਾ ਹੈ, ਜਦਕਿ ਪੁਲਿਸ ਨੇ ਸੁਸ਼ੀਲ ਕੁਮਾਰ ਦਾ ਸੱਤ ਦਿਨ ਦਾ ਰਿਮਾਂਡ ਮੰਗਿਆ ਸੀ। ਦੱਸਣਾ ਬਣਦਾ ਹੈ ਕਿ ਫਲੈਟ ’ਤੇ ਕਬਜ਼ੇ ਨੂੰ ਲੈ ਕੇ ਸ਼ੁਸੀਲ ਕੁਮਾਰ ਤੇ ਸਾਥੀਆਂ ਨੇ ਸਾਗਰ ਦੀ ਕੁੱਟਮਾਰ ਕੀਤੀ ਸੀ, ਜਿਸ ਦੀ ਬਾਅਦ ’ਚ ਮੌਤ ਹੋ ਗਈ ਸੀ।

Share