ਪਵਿੱਤਰ ਸਿੰਘ ਗਰੇਵਾਲ ਨੇ ਮੋਟਰਾਂ ‘ਤੇ ਜਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਵੰਡਿਆ ਰਾਸ਼ਨ

718
Share

ਮੁਸੀਬਤ ‘ਚ ਲੋੜਵੰਦਾਂ ਦੀ ਮਦਦ ਕਰਨਾ ਪਰਉਪਕਾਰ: ਪਵਿੱਤਰ ਗਰੇਵਾਲ
ਇੰਡੀਆ, (ਪੰਜਾਬ) , 5 ਅਪਰੈਲ ( ਸੰਤੋਖ ਸਿੰਘ ਮੰਡੇਰ/ਪੰਜਾਬ ਮੇਲ)- ਸੰਸਾਰ  ਭਰ ‘ਚ  ਫੈਲੇ ਕੋਰੋਨਾਵਾਇਰਸ ਵਰਗੀ ਨਾਮੁਰਾਦ ਬਿਮਾਰੀ ਨੇ ਹਾਹਾਕਾਰ ਮਚਾ ਦਿੱਤੀ ਹੈ, ਭਾਰਤ ਦੇਸ਼ ਅਤੇ ਪੰਜਾਬ ਅੰਦਰ ਕਰਫ਼ਿਊ ਲੱਗਣ ਕਾਰਨ ਗਰੀਬ, ਲੋੜਵੰਦਾਂ ਸਮੇਤ  ਲੋਕਾਂ ਦੀਆਂ ਮੋਟਰਾਂ ‘ਤੇ ਬੈਠੇ ਪ੍ਰਵਾਸੀ ਮਜ਼ਦੂਰ ਡੂੰਘੀਆਂ ਸੋਚਾਂ ਵਿੱਚ ਪੈ ਗਏ ਹਨ ਕਿਉਂਕਿ ਉਨ੍ਹਾਂ ਦੇ ਕਾਰੋਬਾਰ ਬਿਲਕੁੱਲ  ਹੀ ਠੱਪ ਹੋ ਚੁੱਕੇ ਹਨ। ਇਸ ਮੁਸੀਬਤ ਦੀ ਘੜੀ ਵਿੱਚ ਪੁਲਿਸ ਚੌਕੀ ਦੇ ਇੰਚਾਰਜ ਪਵਿੱਤਰ ਸਿੰਘ ਗਰੇਵਾਲ ਵੱਲੋਂ ”ਚੌਧਰੀ ਲੀਕਲ ਸਿੰਘ ਫਾਰਮ” ਜਰਗ  ਸਮੇਤ ਰੌਣੀ,ਸਿਰਥਲਾ ਤੇ ਜਰਗੜੀ ਵਿਖੇ ਮੋਟਰਾਂ ‘ਤੇ ਰਹਿੰਦੇ  85 ਪ੍ਰਵਾਸੀ ਮਜ਼ਦੂਰਾਂ ਨੂੰ ਆਟੇ ਦੀ ਥੈਲੀ, ਚਾਵਲ, ਚਾਹ-ਪੱਤੀ, ਚੀਨੀ, ਸਰੋਂ ਦਾ ਤੇਲ, ਹਲਦੀ, ਮਿਰਚਾਂ ਅਤੇ ਦਾਲਾਂ ਆਦਿ ਮੋਟਰਾਂ ‘ਤੇ  ਜਾ ਕੇ ਵੰਡਿਆ  ਗਿਆ ,ਜੋ ਬਹੁਤ ਹੀ ਸ਼ਲਾਘਾਯੋਗ ਹੈ। ਚੌਧਰੀ ਲੀਕਲ ਸਿੰਘ ਫਾਰਮ ਜਰਗ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਿੱਤਰ ਸਿੰਘ ਗਰੇਵਾਲ ਨੇ ਕਿਹਾ ਕਿ ਸਾਡੇ ਵੱਲੋਂ ਦਾਨੀ ਸੱਜਣਾਂ ਦੇ ਵੱਡਮੁੱਲੇ ਸਹਿਯੋਗ ਨਾਲ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕਰਫਿਊ ਦੌਰਾਨ ਕੋਈ ਵੀ ਵੀ ਇਨਸਾਨ ਭੁੱਖੇ ਪੇਟ ਨਾ ਸੌਂਵੇ। ਇਸ ਮੁਸੀਬਤ ਦੀ ਘੜੀ ਵਿੱਚ ਕਿਸੇ ਵੀ ਲੋੜਵੰਦ ਕਰਨਾ ਸਭ ਤੋਂ ਵੱਡਾ ਪਰਉਪਕਾਰ ਅਤੇ ਪੁੰਨ ਹੈ। ਇਸ ਮੇਕੇ ‘ਤੇ ਕੈਨੇਡੀਅਨ ਕਬੱਡੀ ਫੈਡਰੇਸ਼ਨ ਸਕਤੱਰ ਜਨਰਲ ਸੰਤੋਖ ਸਿੰਘ ਮੰਡੇਰ, ਜੋਗਿੰਦਰ ਸਿੰਘ ਆਜ਼ਾਦ ਜਰਗ , ਪ੍ਰਧਾਨ ਮਨੁੱਖੀ ਅਧਿਕਾਰ ਮੰਚ ਪੰਜਾਬ ਸਰਕਲ ਪਾਇਲ, ਪਰਮਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਹਰਮਨ ਹਾਜ਼ਰ ਸਨ।


Share