ਪਲੀ ਵਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ 27 ਫਰਵਰੀ ਨੂੰ ਮਨਾਇਆ ਜਾਵੇਗਾ

195
Share

ਸਰੀ, 17 ਫ਼ਰਵਰੀ (ਹਰਦਮ ਮਾਨ/ਪੰਜਾਬ ਮੇਲ)- ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵਲੋਂ ਕਵਾਂਟਲਿਨ ਪੌਲੇਟਿਕਨਿਕ ਯੂਨੀਵਰਸਿਟੀ (ਕੇ ਪੀ ਯੂ) ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ 19ਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ 27 ਫਰਵਰੀ 2022 ਨੂੰ ਦੁਪਹਿਰ 1.30 ਤੋਂ 4:00 ਵਜੇ ਤੱਕ ਜ਼ੂਮ ਰਾਹੀਂ ਮਨਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਪਲੀ ਦੇ ਆਗੂ ਬਲਵੰਤ ਸਿੰਘ ਸੰਘੇੜਾ ਅਤੇ ਡਾ. ਸਾਧੂ ਬਿਨਿੰਗ ਨੇ ਦੱਸਿਆ ਹੈ ਕਿ ਇਸ ਪ੍ਰੋਗਰਾਮ ਵਿਚ ਪਲੀ, ਕੇ ਪੀ ਯੂ ਅਤੇ ਦੀਪਕ ਬਿਨਿੰਗ ਫਾਉਂਡੇਸ਼ਨ ਦੇ ਨੁਮਾਇੰਦਿਆਂ ਵਲੋਂ ਕੈਨੇਡਾ ਵਿਚ ਪੰਜਾਬੀ ਬੋਲੀ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ, ਐਲ ਏ ਮੈਥੇਸਨ ਸਕੂਲ ਦੀ ਪੰਜਾਬੀ ਅਧਿਆਪਕਾ ਪ੍ਰਭਜੋਤ ਕੌਰ ਵਿਚਾਰ ਪੇਸ਼ ਕਰਨਗੇ ਅਤੇ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿਚ ਪੰਜਾਬੀ ਦੀ ਪੜ੍ਹਾਈ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਵਿਚਾਰ ਵਟਾਂਦਰੇ ਵਿਚ ਡਾ. ਗੁਰਨਾਮ ਸਿੰਘ ਢਿੱਲੋਂ (ਟਰਾਂਟੋ), ਦਲਬੀਰ ਸਿੰਘ (ਐਡਮੰਟਨ), ਹਰਜੀਤ ਗਰੇਵਾਲ (ਕੈਲਗਰੀ), ਸੁਖਬੀਰ ਗਰੇਵਾਲ (ਕੈਲਗਰੀ) ਅਤੇ ਗੁਰਿੰਦਰ ਮਾਨ (ਵੈਨਕੂਵਰ) ਹਿੱਸਾ ਲੈਣਗੇ। ਇਨ੍ਹਾਂ ਤੋਂ ਇਲਾਵਾ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਪੰਜਾਬੀ ਵਿਦਿਆਰਥੀਆਂ ਵਲੋਂ ਕਵਿਤਾਵਾਂ ਗੀਤ ਅਤੇ ਕਹਾਣੀਆਂ ਦੀਆਂ ਪੇਸ਼ ਕੀਤੀਆਂ ਜਾਣਗੀਆਂ। ਪ੍ਰੋਗਰਾਮ ਦਾ ਸੰਚਾਲਨ ਕਮਲਜੀਤ ਕੰਬੋਅ ਕਰਨਗੇ। ਪਲੀ ਵਲੋਂ ਸਮੂਹ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਦੇ ਇਸ ਜਸ਼ਨ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ।
ਪੰਜਾਬੀ ਮਾਂ-ਬੋਲੀ ਜਸ਼ਨ ਵਿੱਚ ਸ਼ਾਮਲ ਹੋਣ ਲਈ ਲਿੰਕ ਹੈ- https://us02web.zoom.us/j/81759850175?pwd=MnBDYjhYQWdRcEVRWmxFTWR0MjVLZz09


Share