ਪਲਾਸਟਿਕ ਦੀਆਂ ਬੋਤਲਾਂ ਨਾਲ ਪਾਣੀ ਪੀਣ ਦਾ ਮਤਲਬ ਹੈ ਹੌਲੀ-ਹੌਲੀ ਜ਼ਹਿਰ ਪੀਣਾ

80
-ਪਲਾਸਟਿਕ ਦੀ ਬੋਤਲ ’ਚ ਪਾਣੀ ਪੀਣ ਨਾਲ ਹੋ ਸਕਦੀ ਹੈ ਕੈਂਸਰ ਜਿਹੀ ਗੰਭੀਰ ਬਿਮਾਰੀ
ਨਵੀਂ ਦਿੱਲੀ, 29 ਸਤੰਬਰ (ਪੰਜਾਬ ਮੇਲ)- ਪਲਾਸਟਿਕ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ, ਕੁਦਰਤ ਅਤੇ ਸਿਹਤ ਦੋਵਾਂ ਲਈ ਨੁਕਸਾਨਦਾਇਕ ਹੈ। ਪਲਾਸਟਿਕ ’ਚ ਹਾਨੀਕਾਰਕ ਰਸਾਇਣ ਹੀ ਨਹੀਂ ਹੁੰਦੇ, ਪਲਾਸਟਿਕ ਦੀਆਂ ਬੋਤਲਾਂ ’ਚ ਜਮ੍ਹਾ ਹੋਣ ’ਤੇ ਪਾਣੀ ’ਚ ਫਲੋਰਾਈਡ, ਆਰਸੈਨਿਕ ਅਤੇ ਅਲਮੀਨੀਅਮ ਵਰਗੇ ਹਾਨੀਕਾਰਕ ਪਦਾਰਥ ਵੀ ਪੈਦਾ ਹੁੰਦੇ ਹਨ, ਜੋ ਸਰੀਰ ਲਈ ਜ਼ਹਿਰ ਹੋ ਸਕਦੇ ਹਨ। ਪਲਾਸਟਿਕ ਦੀਆਂ ਬੋਤਲਾਂ ਨਾਲ ਪਾਣੀ ਪੀਣ ਦਾ ਮਤਲਬ ਹੋਵੇਗਾ ਹੌਲੀ-ਹੌਲੀ ਜ਼ਹਿਰ ਪੀਣਾ, ਜੋ ਲਗਾਤਾਰ ਤੁਹਾਡੀ ਸਿਹਤ ਨੂੰ ਖਰਾਬ ਕਰੇਗਾ।
ਪਲਾਸਟਿਕ ਦੀ ਵਰਤੋਂ ਕਰਨ ਕਾਰਨ ਇਸ ’ਚ ਪਾਏ ਜਾਣ ਵਾਲੇ ਰਸਾਇਣ ਨਾਲ ਸਿੱਧਾ ਸੰਪਰਕ ਹੁੰਦਾ ਹੈ। ਪਲਾਸਟਿਕ ’ਚ ਪਾਏ ਜਾਣ ਵਾਲੇ ਰਸਾਇਣ ਜਿਵੇਂ ਸੀਸਾ, ਕੈਡਮੀਅਮ ਅਤੇ ਪਾਰਾ ਸਰੀਰ ’ਚ ਕੈਂਸਰ, ਅਪਾਹਜਤਾ, ਇਮਿਊਨ ਸਿਸਟਮ ’ਚ ਗੜਬੜੀ ਵਰਗੇ ਗੰਭੀਰ ਰੋਗ ਪੈਂਦਾ ਕਰਦੇ ਹਨ ਅਤੇ ਇਸ ਨਾਲ ਬੱਚਿਆਂ ਦਾ ਵਿਕਾਸ ਵੀ ਪ੍ਰਭਾਵਿਤ ਹੁੰਦਾ ਹੈ।
ਅੱਜਕੱਲ੍ਹ ਸਾਨੂੰ ਜ਼ਿਆਦਾਤਰ ਪਲਾਸਟਿਕ ਦੀਆਂ ਬੋਤਲਾਂ ’ਚ ਪਾਣੀ ਮਿਲਦਾ ਹੈ ਅਤੇ ਇਸ ’ਚ ਮੌਜੂਦ ਹੈਲਥ ਕੰਟੈਂਟ ਨੂੰ ਵਧਾਉਣ ਲਈ, ਨਿਰਮਾਤਾ ਇਸ ਨੂੰ ਖਰੀਦਾਰਾਂ ਨੂੰ ਆਕਰਸ਼ਿਤ ਕਰਨ ਲਈ ਵਿਟਾਮਿਨ ਯੁਕਤ ਦੱਸਦੇ ਹਨ ਪਰ ਇਹ ਹੋਰ ਵੀ ਹਾਨੀਕਾਰਕ ਹੈ ਕਿਉਂਕਿ ਇਸ ’ਚ ਫੂਡ ਸ਼ੂਗਰ ਅਤੇ ਹਾਈ ਫਰੂਕਟੋਜ ਕਾਰਨ ਸਿਰਪ ਵਰਗੇ ਹਾਨੀਕਾਰਕ ਤੱਤ ਹੁੰਦੇ ਹਨ।
ਪਲਾਸਟਿਕ ਦੀਆਂ ਬੋਤਲਾਂ ’ਚ ਪਾਣੀ ਪੀਣ ਨਾਲ ਸਾਡਾ ਇਮਿਊਨ ਸਿਸਟਮ ਕਾਫ਼ੀ ਪ੍ਰਭਾਵਿਤ ਹੁੰਦਾ ਹੈ। ਪਲਾਸਟਿਕ ਦੀਆਂ ਬੋਤਲਾਂ ਤੋਂ ਨਿਕਲਣ ਵਾਲੇ ਰਸਾਇਣ ਸਾਡੇ ਸਰੀਰ ’ਚ ਦਾਖ਼ਲ ਕਰ ਜਾਂਦੇ ਹਨ ਅਤੇ ਸਾਡੇ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਨੂੰ ਵਿਗਾੜ ਦਿੰਦੇ ਹਨ। ਇਕ ਰਿਸਰਚ ’ਚ ਸਾਹਮਣੇ ਆਇਆ ਹੈ ਕਿ ਪਲਾਸਟਿਕ ਦੀਆਂ ਬੋਤਲਾਂ ’ਤੇ ਟਾਇਲਟ ਸੀਟ ਤੋਂ ਜ਼ਿਆਦਾ ਕੀਟਾਣੂ ਹੁੰਦੇ ਹਨ। ਜੋ ਇਨਸਾਨ ਨੂੰ ਗੰਭੀਰ ਰੂਪ ਨਾਲ ਬੀਮਾਰ ਬਣਾ ਸਕਦੇ ਹਨ। ਪਾਣੀ ਲਈ ਬੀ.ਪੀ.ਏ. ਫ੍ਰੀ ਪਲਾਸਟਿਕ ਬੋਤਲ ਜਾਂ ਸੰਭਵ ਹੋਵੇ ਤਾਂ ਕੱਚ ਜਾਂ ਸਟੇਨਲੈੱਸ ਸਟੀਲ ਦੀ ਬੋਤਲ ਖਰੀਦੋ।