ਪਰਵਾਸੀ ਸਾਹਿਤ ਦੇ ਨਵੇਂ ਕੀਰਤੀ ਮਾਣ ਸਥਾਪਤ ਕਰਨ ਵਾਲੇ ਪ੍ਰਸਿੱਧ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਨੂੰ ਵੱਖ-ਵੱਖ ਵਿਦਵਾਨਾਂ ਵੱਲੋਂ ਸ਼ਰਧਾਂਜਲੀ ਭੇਟ

590

ਪਰਵਾਸੀ ਸਾਹਿਤ ਅਧਿਅਨ ਕੇਂਦਰ ਲੁਧਿਆਣਾ ਵੱਲੋਂ ਅਯੋਜਿਤ ਕੀਤਾ ਗਿਆ ਸ਼ਰਧਾਜਲੀ ਵੈਬੀਨਾਰ

ਲੁਧਿਆਣਾ, 25 ਜੂਨ (ਪੰਜਾਬ ਮੇਲ)- ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਉੱਘੇ ਪਰਵਾਸੀ ਪੰਜਾਬੀ ਸਾਹਿਤ ਆਲੋਚਕ ਪ੍ਰਸਿੱਧ ਸਥਾਪਿਤ ਵਿਦਵਾਨ ਡਾਹਰਚੰਦ ਸਿੰਘ ਬੇਦੀ ਜੀ ਨੂੰ ਸ਼ਰਧਾਂਜਲੀ ਦੇਣ ਹਿੱਤ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਚਾਂਸਲਰਦੇਸ਼/ਵਿਦੇਸ਼ ਦੀਆਂ ਸਾਹਿਤਕ ਸੰਸਥਾਵਾਂ ਦੇ ਅਹੁੱਦੇਦਾਰਾਂਉਨ੍ਹਾਂ ਦੇ ਸਹਿਕਰਮੀਆਂਵਿਦਿਆਰਥੀਆਂ ਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਵੈਬੀਨਾਰ ਦੇ ਆਰੰਭ ਵਿੱਚ ਡਾਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀਅੰਮ੍ਰਿਤਸਰ ਅਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲਲੁਧਿਆਣਾ ਨੇ ਆਪਣੇ ਹੋਣਹਾਰ ਵਿਦਿਆਰਥੀ ਤੇ ਪਿਆਰੇ ਮਿੱਤਰ ਡਾਹਰਚੰਦ ਸਿੰਘ ਬੇਦੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਡਾਬੇਦੀ ਨੇ ਆਪਣੀ ਸਾਰੀ ਹਯਾਤੀ ਪਰਵਾਸੀ ਪੰਜਾਬੀ ਸਾਹਿਤ ਆਲੋਚਨਾ ਨੂੰ ਸਮਰਪਿਤ ਕੀਤੀ ਉਹ ਸਹੀ ਮਾਅਨਿਆਂ ਵਿੱਚ ਇੱਕ ਵਿਦਿਆਰਥੀਆਲੋਚਕਅਧਿਆਪਕ ਤੇ ਅਗਵਾਈ ਕਰਤਾ ਸਨ ਪ੍ਰੋਗੁਰਭਜਨ ਸਿੰਘ ਗਿੱਲ ਨੇ ਉਨ੍ਹਾਂ ਨਾਲ ਜੁੜੀਆਂ ਆਪਣੀਆਂ ਕਈ ਨਿੱਜੀ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਵਕਤੀ ਮੌਤ ਜਿਥੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਉੱਥੇ ਹੀ ਪਰਵਾਸੀ ਸਾਹਿਤ ਅਧਿਅਨ ਕੇਂਦਰ ਤੇ ਪਰਵਾਸੀ ਪੰਜਾਬੀ ਆਲੋਚਨਾ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਡਾਜਗਬੀਰ ਸਿੰਘ ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਪੰਜਾਬਡਾਜੋਗਿੰਦਰ ਸਿੰਘ ਕੈਰੋਂਡਾਹਰਮੰਦਰ ਸਿੰਘ ਬੇਦੀ ਚਾਂਸਲਰ ਸੈਂਟਰਲ ਯੂਨੀਵਰਸਿਟੀਹਿਮਾਚਲ ਪ੍ਰਦੇਸ਼ ਨੇ ਵੀ ਉਨ੍ਹਾਂ ਦੇ ਜੀਵਨ ਤੇ ਸਾਹਿਤਕ ਸਫ਼ਰ ਤੇ ਚਾਨਣਾ ਪਾਇਆ ਵੱਖਵੱਖ ਮੁਲਕਾਂ ਤੋਂ ਜੁੜੇ ਲੇਖਕਾਂ ਜਿਨ੍ਹਾਂ ਵਿਚ ਨਕਸ਼ਦੀਪ ਪੰਜਕੋਹਾ ਅਮਰੀਕਾਪ੍ਰੋਜਗੀਰ ਸਿੰਘ ਕਾਹਲੋਂ ਕੈਨੇਡਾਮੋਹਨ ਗਿੱਲ ਕੈਨੇਡਾਜਰਨੈਲ ਸਿੰਘ ਸੇਖਾ ਕੈਨੇਡਾਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਕੈਨੇਡਾਡਾਅੰਮ੍ਰਿਤਪਾਲ ਕੌਰ ਅਮਰੀਕਾ ਤੇ ਰਸਨਾ ਕੌਰ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ `ਤੇ ਇਸ ਵੈਬੀਨਾਰ ਵਿੱਚ ਸ਼ਿਰਕਤ ਕਰਕੇ ਡਾਬੇਦੀ ਦੇ ਸਿਰੜਸਾਧਨਾ ਨਾਲ ਕੀਤੇ ਗਏ ਕੰਮਾਂ ਤੇ ਭਵਿੱਖ ਵਿਚ ਖੋਜਾਰਥੀਆਂ ਲਈ ਉਨ੍ਹਾਂ ਦੀ ਅਹਿਮੀਅਤ ਸਾਂਝੀ ਕੀਤੀ ਡਾਬੇਦੀ ਦੇ ਵਿਦਿਆਰਥੀ ਡਾਕੰਵਲਜੀਤ ਸਿੰਘਡਾਗੁਰਬੀਰ ਬਰਾਡ਼ਡਾਪਰਮਜੀਤ ਸਿੰਘ ਨੇ ਵੀ ਆਪਣੇ ਵਿਦਿਆਰਥੀ ਜੀਵਨ ਦੇ ਉਨ੍ਹਾਂ ਨਾਲ ਬਿਤਾਏ ਪਲ ਸਾਂਝੇ ਕੀਤੇ ਇਸ ਵੈਬੀਨਾਰ ਦਾ ਸੰਚਾਲਨ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੀ ਕੋਆਰਡੀਨੇਟਰ ਡਾਬੇਦੀ ਦੀ ਵਿਦਿਆਰਥਣ ਡਾਤੇਜਿੰਦਰ ਕੌਰ ਨੇ ਕੀਤਾ ਵੈਬੀਨਾਰ ਦੇ ਅਖ਼ੀਰ ਡਾਬੇਦੀ ਦੇ ਭਰਾ ਸਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਐੱਸਜੀਪੀਸੀਤੇ ਉਨ੍ਹਾਂ ਦੇ ਛੋਟੇ ਸਪੁੱਤਰ ਅੰਬਰਮੀਤ ਸਿੰਘ ਬੇਦੀ ਨੇ ਪਰਿਵਾਰ ਵੱਲੋਂ ਬਹੁਤ ਭਾਵੁਕਤਾ ਭਰੇ ਸ਼ਬਦ ਨਾਲ ਸਭ ਦਾ ਧੰਨਵਾਦ ਕੀਤਾ ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾਅਰਵਿੰਦਰ ਸਿੰਘ ਨੇ ਰਸਮੀ ਤੌਰ `ਤੇ ਸਭ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕ ਡਾਭੁਪਿੰਦਰ ਸਿੰਘ ਮੁਖੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ , ਡਾਗੁਰਪ੍ਰੀਤ ਸਿੰਘਪ੍ਰੋਸ਼ਰਨਜੀਤ ਕੌਰ ਤੇ ਡਾਹਰਪ੍ਰੀਤ ਸਿੰਘ ਦੂਆ ਇਸ ਮੌਕੇ ਹਾਜ਼ਰ ਰਹੇ