ਪਰਵਾਸੀ ਪੱਤਰਕਾਰ ਬੂਟਾ ਬਾਸੀ ਲੇਖਕਾਂ ਤੇ ਪੱਤਰਕਾਰਾਂ ਦੇ ਹੋਏ ਰੂਬਰੂ

219
‘ਸਾਂਝੀ ਸੋਚ’ ਅਖਬਾਰ ਦੇ ਸੰਪਾਦਕ ਬੂਟਾ ਸਿੰਘ ਬਾਸੀ ਦਾ ਸਨਮਾਨ ਕੀਤੇ ਜਾਣ ਦਾ ਦਿ੍ਰਸ਼।
Share

ਚੰਡੀਗੜ੍ਹ, 15 ਦਸੰਬਰ (ਪੰਜਾਬ ਮੇਲ)- ਅਮਰੀਕਾ ਤੋਂ ਪੰਜਾਬ ਫੇਰੀ ’ਤੇ ਆਏ ਹੋਏ ‘ਸਾਂਝੀ ਸੋਚ’ ਅਖਬਾਰ ਤੇ ਟੀ.ਵੀ. ਦੇ ਸੰਪਾਦਕ ਬੂਟਾ ਸਿੰਘ ਬਾਸੀ ਚੰਡੀਗੜ੍ਹ ਵਿਖੇ ਅਦਬੀ ਪੰਜਾਬੀ ਸੱਥ ਰੋਜ਼ ਗਾਰਡਨ ਦੇ ਸੱਦੇ ਉੱਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ¿; ਨਾਲ ਲੇਖਕਾਂ ਤੇ ਪਾਠਕਾਂ ਦੇ ਰੂਬਰੂ ਹੋਏ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਪਾਠਕਾਂ ਤੇ ਲੇਖਕਾਂ ਨਾਲ ਆਪਣੇ ਪੱਤਰਕਾਰੀ ਦੇ ਤਜ਼ਰਬੇ ਸਾਂਝੇ ਕੀਤੇ। ਪੰਜਾਬੀ ਮਾਂ ਬੋਲੀ ਦੀ ਦੇਸ਼-ਵਿਦੇਸ਼ ’ਚ ਮਹਾਨਤਾ ਤੇ ਮਹੱਤਤਾ ਬਾਰੇ ਚਾਨਣਾ ਪਾਇਆ। ਬਾਸੀ ਨੇ ਆਖਿਆ ਕਿ ਉਹ ਮਾਂ ਬੋਲੀ ਦੇ ਪ੍ਰਸਾਰ ਤੇ ਪ੍ਰਚਾਰ ਵਾਸਤੇ ਹਮੇਸ਼ਾ ਯਤਨਸ਼ੀਲ ਰਹਿਣਗੇ। ਮੰਚ ਸੰਚਾਲਨ¿; ਕਰਦਿਆਂ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਬੂਟਾ ਬਾਸੀ ਗਤੀਸ਼ੀਲ ਪੱਤਰਕਾਰ ਤੇ ਸਮਾਜ ਸੁਧਾਰਕ ਹੈ। ਸੱਥ ਦੇ ਪ੍ਰਧਾਨ ਦਿਲਸ਼ੇਰ ਸਿੰਘ ਚੰਦੇਲ ਨੇ ਸਭਨਾਂ ਨੂੰ ਜੀ ਆਇਆਂ ਆਖਿਆ ਤੇ ਗੀਤ ਗਾ ਕੇ ਲੋਕਾਂ ਦੇ ਮਨ ਮੋਹੇ। ਇਸ ਸਮਾਗਮ ਵਿਚ ਪੁਰਾਣੇ ਲੋਕ ਗਾਇਕ ਜਗਰਾਜ ਧੌਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਧੌਲਾ ਨੇ ਚੁੰਨੀ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹਿਆ। ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਸਭਨਾਂ ਨੂੰ ਜੀ ਆਇਆਂ ਕਹਿੰਦਿਆਂ ਅਦਬੀ ਸੱਥ ਰੋਜ਼ ਗਾਰਡਨ ਦੇ ਸਾਹਿਤਕ ਉਪਰਾਲਿਆਂ ਦੀ ਸ਼ਲਾਘਾ ਕੀਤੀ। ਅਮਰੀਕਾ ਤੋਂ ਪਧਾਰੇ ਕਾਮੇਡੀ ਕਲਾਕਾਰ ਜਗਤਾਰ ਜੱਗੀ ਨੇ ਇਸ ਮੌਕੇ ਆਖਿਆ ਕਿ ਕਲਾ ਭਵਨ ਵਿਖੇ ਆ ਕੇ ਉਨ੍ਹਾਂ ਨੂੰ ਵਿਲੱਖਣ ਸਕੂਨ ਮਿਲਿਆ ਹੈ। ਕੈਪਟਨ ਨਰਿੰਦਰ ਸਿੰਘ ਆਈ.ਏ.ਐੱਸ. ਨੇ ਆਪਣੀਆਂ ਪੁਸਤਕਾਂ ਲੇਖਕਾਂ ਨੂੰ ਭੇਟ ਕੀਤੀਆਂ। ਇਸ ਸਮਾਰੋਹ ਵਿਚ ਅਜਾਇਬ ਔਜਲਾ, ਸ਼ਬਦੀਸ਼, ਅਨੀਤਾ, ਹਰਪ੍ਰੀਤ ਚਨੂੰ, ਪ੍ਰੋ. ਗੁਰਮੇਲ, ਡਾ. ਲਾਭ ਸਿੰਘ ਖੀਵਾ, ਇਕਬਾਲ ਚੜਿਕ ਤੇ ਹੋਰ ਉਘੀਆਂ ਹਸਤੀਆਂ ਹਾਜ਼ਰ ਹੋਈਆਂ। ਧੰਨਵਾਦ ਦੇ ਸ਼ਬਦ ਸ਼ੁਭਾਸ਼ ਭਾਸਕਰ ਨੇ ਆਖੇ।

Share