ਪਠਾਨਕੋਟ ‘ਚ ਮਿਲੀ 100 ਮੀਟਰ ਲੰਬੀ ਸੁਰੰਗ, ਦਹਿਸ਼ਤ

455
Share

ਪਠਾਨਕੋਟ, 2 ਜਨਵਰੀ (ਪੰਜਾਬ ਮੇਲ)- ਜ਼ਿਲ੍ਹਾ ਪਠਾਨਕੋਟ ਦੇ ਪਿੰਡ ਗੁਡਾਕਲਾਂ ’ਚ ਸੁਰੰਗ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਕਰੀਬ 100 ਮੀਟਰ ਲੰਬੀ ਇਸ ਸੁਰੰਗ ’ਚੋਂ ਮਿੱਟੀ ਦੇ ਟੁੱਟੇ ਬਰਤਨ ਅਤੇ ਲੋਹੇ ਦੀ ਰਾਡ ਲਟਕਦੀ ਹੋਈ ਬਰਾਮਦ ਹੋਈ ਹੈ। ਇਸ ਸੁਰੰਗ ਬਾਰੇ ਪਤਾ ਉਸ ਸਮੇਂ ਲੱਗਾ ਜਦੋਂ ਪਿੰਡ ਦੇ ਨੌਜਵਾਨ ਸੈਰ ਕਰਨ ਜਾ ਰਹੇ ਸਨ ਤਾਂ ਇਕ ਨੌਜਵਾਨ ਦਾ ਪੈਰ ਖੱਡੇ ’ਚ ਫ਼ਸ ’ਚ ਗਿਆ। ਫ਼ਿਲਹਾਲ ਇਸ ਸਬੰਧੀ ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।


Share