ਪਟਿਆਲਾ ’ਚ 2 ਬੇਰੁਜ਼ਗਾਰ ਅਧਿਆਪਕ ਪੈਟਰੋਲ ਦੀ ਬੋਤਲ ਲੈ ਕੇ ਬੀ.ਐੱਸ.ਐੱਨ.ਐੱਲ. ਟਾਵਰ ’ਤੇ ਚੜ੍ਹੇ

691
Share

ਪਟਿਆਲਾ, 21 ਮਾਰਚ (ਪੰਜਾਬ ਮੇਲ)- ਸਰਕਾਰੇ-ਦਰਬਾਰੇ ਕੋਈ ਸੁਣਵਾਈ ਨਾ ਹੋਣ ਤੋਂ ਖਫ਼ਾ ਦੋ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਅੱਜ ਇਥੇ ਲੀਲਾ ਭਵਨ ਨੇੜੇ ਬੀ.ਐੱਸ.ਐੱਨ.ਐੱਲ. ਟਾਵਰ ਉੱਤੇ ਪੈਟਰੋਲ ਦੀ ਬੋਤਲ ਨਾਲ ਚੜ੍ਹ ਗਏ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਿਰਫ਼ ਟੈੱਟ ਪਾਸ ਉਮੀਦਵਾਰਾਂ ਵਿਚੋਂ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਇਸ ਭਰਤੀ ਦੌਰਾਨ ਸਿੱਖਿਆ ਵਿਭਾਗ ਵੱਲੋਂ ਵੱਖ=ਵੱਖ ਤਰ੍ਹਾਂ ਦੀਆਂ ਲਗਾਈਆਂ ਜਾ ਰਹੀਆਂ ਵਾਧੂ ਸ਼ਰਤਾਂ ਨੂੰ ਹਟਾਉਣ ਦੀ ਮੰਗ ਦੁਹਰਾਈ। ਇਹ ਪ੍ਰਦਰਸ਼ਨਕਾਰੀ ਅੱਜ ਸਵੇਰੇ ਅਚਨਚੇਤ ਟਾਵਰ ਉੱਤੇ ਚੜ੍ਹੇ ਤੇ ਹੱਥ ਵਿਚ ਪੈਟਰੋਲ ਦੀ ਬੋਤਲ ਨਾਲ ਲੈ ਕੇ ਗਏ। ਬੇਰੁਜ਼ਗਾਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਜਾਂ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕਰਦਾ, ਉਦੋਂ ਤੱਕ ਉਹ ਟਾਵਰ ’ਤੇ ਰਹਿਣਗੇ। ਇਸ ਪ੍ਰਦਰਸ਼ਨ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ।

Share