ਪਟਿਆਲਾ ’ਚ ਕੈਪਟਨ ਦਾ ਮੁਕਾਬਲਾ ਦੋ ਸਾਬਕਾ ਮੇਅਰਾਂ ਨਾਲ

154
Share

-ਤਿੰਨਾਂ ਹੀ ਉਮੀਦਵਾਰਾਂ ਨੇ ਕੁਝ ਸਮਾਂ ਪਹਿਲਾਂ ਬਦਲੀਆਂ ਨੇ ਪਾਰਟੀਆਂ
ਲੁਧਿਆਣਾ, 7 ਫਰਵਰੀ (ਪੰਜਾਬ ਮੇਲ)-ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਰਵਾਇਤੀ ਸੀਟ ਪਟਿਆਲਾ ਤੋਂ ਲੜ ਰਹੇ ਹਨ, ਜਿਥੋਂ ਉਹ ਲਗਾਤਾਰ ਦੂਜੀ ਵਾਰ ਵਿਧਾਇਕ ਹਨ। ਉਨ੍ਹਾਂ ਦਾ ਮੁਕਾਬਲਾ ਚੁਣੌਤੀ ਦੇਣ ਵਾਲੇ ਦਿੱਗਜ ਕਾਂਗਰਸੀ ਆਗੂਆਂ ਨਵਜੋਤ ਸਿੱਧੂ ਜਾਂ ਲਾਲ ਸਿੰਘ ਦੀ ਬਜਾਏ ਦੋ ਸਾਬਕਾ ਮੇਅਰਾਂ ਨਾਲ ਹੋਣ ਜਾ ਰਿਹਾ ਹੈ। ਇਸ ਮਾਮਲੇ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਉਕਤ ਤਿੰਨਾਂ ਹੀ ਉਮੀਦਵਾਰਾਂ ਨੇ ਕੁਝ ਸਮਾਂ ਪਹਿਲਾਂ ਪਾਰਟੀਆਂ ਬਦਲੀਆਂ ਹਨ।
ਇਨ੍ਹਾਂ ਵਿਚੋਂ ਕੈਪਟਨ ਕਾਂਗਰਸ ਛੱਡਣ ਤੋਂ ਬਾਅਦ ਨਵੀਂ ਪਾਰਟੀ ਬਣਾ ਕੇ ਭਾਜਪਾ ਦੇ ਸਮਰਥਨ ਨਾਲ ਮੈਦਾਨ ’ਚ ਉਤਰੇ ਹਨ ਤੇ ਸਾਬਕਾ ਮੇਅਰ ਅਜੀਤ ਸਿੰਘ ਕੋਹਲੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸੇ ਤਰ੍ਹਾਂ ਸਾਬਕਾ ਮੇਅਰ ਵਿਸ਼ਣੂ ਸ਼ਰਮਾ ਵੀ ਅਕਾਲੀ ਦਲ ਤੋਂ ਵਾਪਸ ਕਾਂਗਰਸ ’ਚ ਸ਼ਾਮਲ ਹੋਏ ਹਨ।

Share