ਪਟਿਆਲਾ ਕੇਂਦਰੀ ਜੇਲ੍ਹ ‘ਚ ਬੈਰਕ ਦੀ ਥਾਂ ਵੱਖਰੇ ਸੈੱਲ ‘ਚ ਰੱਖਿਆ ਜਾ ਸਕਦਾ ਹੈ ਸਿੱਧੂ ਨੂੰ

33
Share

ਪਟਿਆਲਾ, 20 ਮਈ (ਪੰਜਾਬ ਮੇਲ)- ਕਾਂਗਰਸੀ ਨੇਤਾ ਨਵਜੋਤ ਸਿੱਧੂ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਚ ਭੇਜੇ ਜਾਣ ਦੀ ਉਮੀਦ ਦੇ ਤਹਿਤ ਪਟਿਆਲਾ ਜੇਲ੍ਹ ਦੇ ਸਮੁੱਚੇ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਭਾਵੇਂ ਕਿ ਹਾਲੇ ਸਥਿਤੀ ਸਪੱਸ਼ਟ ਨਹੀਂ ਹੋਈ ਕਿ ਨਵਜੋਤ ਸਿੱਧੂ ਨੂੰ ਕਿਹੜੇ ਸੈੱਲ ਵਿਚ ਰੱਖਿਆ ਜਾਣਾ ਹੈ ਪਰ ਇਹ ਗੱਲ ਸਪੱਸ਼ਟ ਹੈ ਕਿ ਕਿਸੇ ਬੈਰਕ ਦੀ ਥਾਂ ਉਨ੍ਹਾਂ ਨੂੰ ਇਕੱਲਿਆਂ ਨੂੰ ਕਿਸੇ ਸੈੱਲ ਵਿਚ ਬੰਦ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਟਿਆਲਾ ਜੇਲ੍ਹ ਵਿਚ ਹੀ 24 ਫਰਵਰੀ ਤੋਂ ਨਵਜੋਤ ਸਿੱਧੂ ਦੇ ਕੱਟੜ ਸਿਆਸੀ ਵਿਰੋਧੀ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵੀ ਪਟਿਆਲਾ ਜੇਲ੍ਹ ਵਿਚ ਹੀ ਬੰਦ ਹੈ, ਜਿਸ ਨੂੰ ਜੇਲ੍ਹ ਵਿਚਲੇ ਜੌੜਾ ਚੱਕੀਆਂ ਸੈੱਲ ਵਿਚ ਰੱਖਿਆ ਹੋਇਆ ਹੈ, ਜੋ ਕਿ 10*10 ਦਾ ਹੈ, ਜਿਸ ਦੇ ਵਿਚ ਹੀ ਬਾਥਰੂਮ ਅਤੇ ਟੁਆਇਲਟ ਦੀ ਵਿਵਸਥਾ ਹੈ।


Share