ਨੌਜਵਾਨ ਵੱਲੋਂ ਜੱਲ੍ਹਿਆਂਵਾਲਾ ਕਾਂਡ ਦਾ ਬਦਲਾ ਲੈਣ ਲਈ ਮਹਾਰਾਣੀ ਐਲਿਜ਼ਾਬੈੱਥ ਨੂੰ ਮਾਰਨ ਦੀ ਧਮਕੀ

1840
Share

– ਸੋਸ਼ਲ ਮੀਡੀਆ ’ਤੇ ਮੂੰਹ ਢੱਕ ਕੇ ਸਾਂਝੀ ਕੀਤੀ ਵੀਡੀਓ
ਲੰਡਨ, 28 ਦਸੰਬਰ (ਪੰਜਾਬ ਮੇਲ)- ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਪੂਰਾ ਮੂੰਹ ਢੱਕ ਕੇ ਇਕ ਵਿਅਕਤੀ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਐਲਿਜ਼ਾਬੈੱਥ ਨੂੰ ਮਾਰਨ ਦਾ ਐਲਾਨ ਕਰ ਰਿਹਾ ਹੈ। ਵੀਡੀਓ ’ਚ ਉਹ ਖ਼ੁਦ ਨੂੰ ਭਾਰਤੀ ਸਿੱਖ ਦੱਸ ਰਿਹਾ ਹੈ। ਹੁਣ ਇਸ ਮਾਮਲੇ ਦੀ ਜਾਂਚ ਸਕਾਟਲੈਂਡ ਯਾਰਡ ਨੇ ਆਰੰਭ ਦਿੱਤੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵਿੰਡਸਰ ਕਿਲ੍ਹੇ ਵਿਚੋਂ ਇਕ ਘੁਸਪੈਠੀਏ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਸਕਾਟਲੈਂਡ ਯਾਰਡ ਦੇ ਅਧਿਕਾਰੀ ਵੀਡੀਓ ਨੂੰ ਘੁਸਪੈਠੀਏ ਨਾਲ ਜੋੜ ਕੇ ਦੇਖ ਰਹੇ ਹਨ। ਸਨੈਪਸ਼ਾਟ ’ਤੇ ਸਾਂਝੀ ਕੀਤੀ ਵੀਡੀਓ ’ਚ ਮੂੰਹ ਢੱਕ ਕੇ ਵਿਅਕਤੀ ਖ਼ੁਦ ਨੂੰ ਭਾਰਤੀ ਸਿੱਖ ਜਸਵੰਤ ਸਿੰਘ ਚਹਿਲ ਦੱਸ ਰਿਹਾ ਹੈ ਤੇ ਐਲਾਨ ਕਰ ਰਿਹਾ ਹੈ ਕਿ ਉਹ 1919 ’ਚ ਵਾਪਰੇ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਦੀ ਹੱਤਿਆ ਕਰਨਾ ਚਾਹੁੰਦਾ ਹੈ। ਵਿੰਡਸਰ ਤੋਂ ਜਿਸ 19 ਸਾਲਾ ਘੁਸਪੈਠੀਏ ਨੂੰ ਕਾਬੂ ਕੀਤਾ ਗਿਆ ਸੀ, ਪੁਲਿਸ ਮੁਤਾਬਕ ਉਹ ਮਾਨਸਿਕ ਤੌਰ ’ਤੇ ਠੀਕ ਨਹੀਂ ਹੈ।

Share