ਨੌਜਵਾਨ ਵਿਦੇਸ਼ਾਂ ’ਚ ਲੇਬਰ ਦਾ ਕੰਮ ਕਰਨ ਲਈ ਜਾਣ ਦੀ ਬਜਾਏ ਟਰੇਡ ਦੇ ਕੰਮ ਲਈ ਜਾਣ : ਡਾ. ਓਬਰਾਏ

39
Share

-119 ਨੌਜਵਾਨਾਂ ਨੂੰ ਹੁਣ ਤੱਕ ਫਾਂਸੀ ਤੋਂ ਬਚਾ ਚੁੱਕੇ ਹਨ, ਪਲਵਿੰਦਰ ਸਿੰਘ ਦਾਨੇਵਾਲ ਦਾ ਇਕ ਨੌਜਵਾਨ ਦੁਬਈ ’ਚ
-14 ਸਾਲ ਦੀ ਸਜ਼ਾ ਕੱਟ ਕੇ ਵਾਪਸ ਆਪਣੇ ਘਰ ਪਰਤੇ ਨੌਜਵਾਨ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਸੀ
ਸ਼ਾਹਕੋਟ, 29 ਜੂਨ (ਪੰਜਾਬ ਮੇਲ)- ਸ਼ਾਹਕੋਟ ਬਲਾਕ ਦੇ ਪਿੰਡ ਦਾਨੇਵਾਲ ਦਾ ਇਕ ਨੌਜਵਾਨ ਦੁਬਈ ’ਚ 14 ਸਾਲ ਦੀ ਸਜ਼ਾ ਕੱਟ ਕੇ ਵਾਪਸ ਆਪਣੇ ਘਰ ਪਰਤ ਆਇਆ ਹੈ ਤੇ ਇਸ ਨੌਜਵਾਨ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਸੀ। ਨੌਜਵਾਨ ਦੇ ਘਰ ਪਰਤਣ ’ਤੇ ਪਿੰਡ ਦੇ ਲੋਕਾਂ ’ਚ ਖ਼ੁਸ਼ੀ ਦੀ ਲਹਿਰ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਦਾਨੇਵਾਲ ਦੇ ਸਰਪੰਚ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦਾ ਨੌਜਵਾਨ ਪਲਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਆਪਣੀ ਰੋਜ਼ੀਰੋਟੀ ਲਈ 2006 ’ਚ ਦੁਬਈ ਗਿਆ ਸੀ। ਇਸ ਨੌਜਵਾਨ ਨੂੰ 2008 ’ਚ ਕਤਲ ਦੇ ਝੂਠੇ ਕੇਸ ’ਚ ਫਸਾਇਆ ਗਿਆ, ਜਿਸ ਕਾਰਨ ਇਸ ਨੂੰ ਉਮਰ ਕੈਦ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ ਸੰਬੰਧੀ ਦੁਬਈ ਦੇ ਵਕੀਲਾਂ ਦੀ ਸਲਾਹ ਲਈ ਗਈ, ਤਾਂ ਉਨ੍ਹਾਂ ਦੱਸਿਆ ਕਿ ਨੌਜਵਾਨ ਨੂੰ 1 ਕਰੋੜ, 5 ਲੱਖ, 30 ਹਜ਼ਾਰ ਦੀ ਬਲੱਡ ਮਨੀ ਜਮਾਂ ਕਰਵਾ ਕੇ ਛੁਡਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੇ ਮਾਪੇ ਇੰਨੇ ਪੈਸੇ ਨਹੀਂ ਦੇ ਸਕਦੇ ਸਨ। ਸਰਪੰਚ ਨੇ ਦੱਸਿਆ ਕਿ ਉਨ੍ਹਾਂ ਵਲੋਂ ਨੌਜਵਾਨ ਨੂੰ ਛੁਡਵਾਉਣ ਲਈ 15 ਲੱਖ ਦੀ ਸਹਾਇਤਾ ਕੀਤੀ ਗਈ ਤੇ ਪਿੰਡ ਦੇ ਲੋਕਾਂ ਵਲੋਂ ਵੀ 22 ਲੱਖ 60 ਹਜ਼ਾਰ ਦੀ ਮਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਤੇ ਉੱਘੇ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਓਬਰਾਏ, ਸੁਰਿੰਦਰ ਸਿੰਘ ਨਿੱਝਰ, ਜਸਵੀਰ ਸਿੰਘ ਬਦੇਸ਼ਾ ਟਰਾਂਸਪੋਰਟਰ ਦੁਬਈ, ਰਜਿੰਦਰ ਸਿੰਘ ਅਲਹਸਨਾਤ ਕੰਟਰੈਕਟ ਕੰਪਨੀ ਤੇ ਹੋਰਨਾਂ ਨਾਲ ਮੁਲਾਕਾਤ ਕੀਤੀ ਤੇ ਖਾਲਸਾ ਏਡ ਨੂੰ ਵੀ ਮਦਦ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਡਾ. ਓਬਰਾਏ ਵਲੋਂ 15 ਲੱਖ ਰੁਪਏ ਤੇ ਖਾਲਸਾ ਏਡ ਵਲੋਂ ਹਰਮੀਕ ਸਿੰਘ ਨੇ 5 ਲੱਖ ਰੁਪਏ ਦੀ ਸਹਾਇਤਾ ਕੀਤੀ। ਉਨ੍ਹਾਂ ਦੱਸਿਆ ਕਿ ਗਾਉਦਾ ਪੰਜਾਬ ਰੇਡਿਓ ਟੋਰਾਂਟੋ ਵਲੋਂ ਜੋਗਿੰਦਰ ਸਿੰਘ, ਤੇਜਵੰਤ ਸਿੰਘ ਕੈਨੇਡਾ, ਗੁਰਦੇਵ ਸਿੰਘ ਬਹੁਗੁਣ, ਰਣਜੀਤ ਸਿੰਘ ਜੀਤਾ ਸਾਬਕਾ ਸਰਪੰਚ ਪਿੰਡ ਸਲੈਚਾਂ, ਕੁਲਦੀਪ ਸਿੰਘ ਕੇ.ਕੇ. ਐੱਸ. ਟਰਾਂਸਪੋਰਟ ਦੁਬਈ, ਜਗਮੇਲ ਸਿੰਘ ਦੁਬਈ ਟਰਾਂਸਪੋਰਟਰ, ਮਨਜੀਤ ਸਿੰਘ ਸੰਧੂ ਦੁਬਈ, ਬਲਬੀਰ ਸਿੰਘ ਡਿਸਕਵਰੀ ਗਰੁੱਪ ਅਬੂ ਦਾਬੀ, ਪਵਿੱਤਰ ਸਿੰਘ ਗੋਲਡਨ ਭਾਰਤ ਟਰਾਂਸਪੋਰਟ ਦੁਬਈ, ਹਰਜਿੰਦਰ ਸਿੰਘ ਦੁਬਈ, ਹਰਦੇਵ ਸਿੰਘ ਦੁਬਈ, ਮਨਿੰਦਰ ਸਿੰਘ ਦੁਬਈ ਵਲੋਂ ਵੀ ਕਾਫੀ¿; ਸਹਾਇਤਾ ਕੀਤੀ ਗਈ। ਗੁਰਦੁਆਰਾ ਸਿੰਘ ਸਭਾ ਅਵੀਰ ਤੇ ਗੁਰਦੁਆਰਾ ਸਿੰਘ ਸਭਾ ਅਲਗੇਹਲ ਦੁਬਈ ਵਲੋਂ ਵੀ ਸਹਿਯੋਗ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 1 ਕਰੋੜ, 5 ਲੱਖ, 30 ਹਜ਼ਾਰ ਦੀ ਬਲੱਡ ਮਨੀ ਕੋਰਟ ’ਚ ਜਮਾਂ ਕਰਵਾਉਣ ਤੋਂ ਬਾਅਦ ਨੌਜਵਾਨ ਦੀ ਰਿਹਾਈ ਹੋਈ। ਨੌਜਵਾਨ ਦੇ ਪਿੰਡ ਪਰਤਣ ’ਤੇ ਗ੍ਰਾਮ ਪੰਚਾਇਤ ਤੇ ਲੋਕਾਂ ਵਲੋਂ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਸਾਹਿਬ ’ਚ ਰਖਵਾਏ ਗਏ ਅਖੰਡ ਪਾਠ ਦੇ ਭੋਗ ਪਾਏ। ਧਾਰਮਿਕ ਸਮਾਗਮ ’ਚ ਡਾ. ਐੱਸ.ਪੀ. ਸਿੰਘ ਓਬਰਾਏ, ਸੁਰਿੰਦਰ ਸਿੰਘ ਨਿੱਝਰ, ਸੁੱਖਾ ਸਿੰਘ ਤੇ ਕੁਲਦੀਪ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਡਾ. ਓਬਰਾਏ ਨੇ ਕਿਹਾ ਕਿ ਨੌਜਵਾਨ ਵਿਦੇਸ਼ਾਂ ’ਚ ਲੇਬਰ ਦਾ ਕੰਮ ਕਰਨ ਲਈ ਜਾਣ ਦੀ ਬਜਾਏ ਟਰੇਡ ਦੇ ਕੰਮ ਲਈ ਜਾਣ। ਵਾਪਸ ਪਰਤੇ ਨੌਜਵਾਨ ਪਲਵਿੰਦਰ ਸਿੰਘ ਨੇ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਜਮੇਰ ਸਿੰਘ ਖਾਲਸਾ, ਸੁਰਿੰਦਰਜੀਤ ਸਿੰਘ ਚੱਠਾ, ਜਸਵੰਤ ਸਿੰਘ ਨੰਬਰਦਾਰ, ਸਤਪਾਲ ਸਿੰਘ ਪੰਚ, ਗੁਰਨਾਮ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।

Share