ਨੌਜਵਾਨਾਂ ਦਾ ਵੀ ਕੋਰੋਨਾਵਾਇਰਸ ਦੀ ਲਪੇਟ ਵਿਚ ਆਉਣ ਦਾ ਪੂਰਾ ਸ਼ੱਕ : ਡਬਲਯੂ. ਐਚ . ਓ.

755
Share

ਵਾਸ਼ਿੰਗਟਨ, 21 ਮਾਰਚ (ਪੰਜਾਬ ਮੇਲ)- ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਸ਼ਨੀਵਾਰ ਨੂੰ ਦੁਨੀਆ ਭਰ ਵਿਚ ਕਰੋਡ਼ਾਂ ਲੋਕਾਂ ਲਈ ਹਫਤੇ ਦੀ ਸ਼ੁਰੂਆਤ ਕੰਮਬੰਦੀ ਅਤੇ ਘਰ ਵਿਚ ਬੰਦ ਰਹਿਣ ਨਾਲ ਹੋਈ। ਇਸ ਵਿਚਾਲੇ ਨੌਜਵਾਨਾਂ ‘ਤੇ ਇਸ ਵਾਇਰਸ ਦੇ ਅਸਰ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ . ਓ.) ਨੇ ਗੰਭੀਰ ਚਿਤਾਵਨੀ ਦਿੱਤੀ ਹੈ। ਡਬਲਯੂ. ਐਚ . ਓ. ਨੇ ਜ਼ਿਕਰ ਕੀਤਾ ਹੈ ਕਿ ਨੌਜਵਾਨਾਂ ਨੇ ਵੀ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਦਾ ਪੂਰਾ ਸ਼ੱਕ ਹੈ।

ਇਸ ਗਲੋਬਲ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਜਨ-ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਵੱਡੀ ਆਬਾਦੀ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਸਕੂਲ ਅਤੇ ਕਾਰੋਬਾਰ ਬੰਦ ਹੋ ਗਏ ਹਨ ਅਤੇ ਲੱਖਾਂ ਲੋਕ ਘਰਾਂ ਤੋੰ ਕੰਮ ਕਰਨ ਲਈ ਮਜ਼ਬੂਰ ਹਨ ਜਦਕਿ ਬਹੁਤ ਸਾਰੇ ਰੋਜ਼ੀ-ਰੋਟੀ ਗੁਆ ਚੁੱਕੇ ਹਨ। ਭਾਂਵੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਅਮਰੀਕਾ ਵਾਇਰਸ ਖਿਲਾਫ ਜੰਗ ਜਿੱਤ ਰਿਹਾ ਹੈ ਪਰ ਵੱਖ-ਵੱਖ ਰਾਜਾਂ ਵਿਚ ਨਾਟਕੀ ਢੰਗ ਨਾਲ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਹੈ।

ਨਿਊਯਾਰਕ, ਇਲੀਨੋਇਸ ਅਤੇ ਕੈਲੀਫੋਰਨੀਆ ਨੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਅੰਦਰ ਰਹਿਣ ਦਾ ਆਦੇਸ਼ ਦਿੱਤਾ ਹੈ। ਦੁਨੀਆ ਭਰ ਵਿਚ ਵਾਇਰਸ ਕਾਰਨ ਮਿ੍ਰਤਕਾਂ ਦੀ ਗਿਣਤੀ 11000 ਤੋਂ ਪਾਰ ਚਲੀ ਗਈ ਹੈ, ਜਿਨ੍ਹਾਂ ਵਿਚੋਂ 4000 ਮੌਤਾਂ ਇਟਲੀ ਵਿਚ ਹੋਈਆਂ ਹਨ, ਜਿਥੇ ਪਿਛਲੇ ਇਕ ਹਫਤੇ ਵਿਚ ਰੁਜ਼ਾਨਾ ਮਿ੍ਰਤਕਾਂ ਦੀ ਗਿਣਤੀ ਅਚਾਨਕ ਵਧ ਗਈ ਹੈ। ਵਾਇਰਸ ਕਾਰਨ ਬਜ਼ੁਰਗ ਅਤੇ ਹੋਰ ਬੀਮਾਰੀਆਂ ਨਾਲ ਪੀਡ਼ਤ ਵਿਅਕਤੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।

ਇਸ ਵਿਚਾਲੇ ਡਬਲਯੂ. ਐਚ . ਓ. ਪ੍ਰਮੁਖ ਤੇਦਰੋਸ ਅਦਹਾਨੋਸ ਗੇਬ੍ਰੇਯਸਸ ਨੇ ਅਪੀਲ ਕੀਤੀ ਹੈ ਕਿ ਨੌਜਵਾਨ ਵੀ ਇਸ ਬੀਮਾਰੀ ਦੇ ਪ੍ਰਤੀ ਸੰਵੇਦਨਸ਼ੀਲ ਹਨ। ਤੇਦਰੋਸ ਨੇ ਆਖਿਆ ਕਿ ਅੱਜ ਮੇਰੇ ਕੋਲ ਨੌਜਵਾਨਾਂ ਲਈ ਇਕ ਸੰਦੇਸ਼ ਹੈ, ਤੁਸੀਂ ਇਸ ਤੋਂ ਬਚੇ ਨਹੀਂ ਹੋ। ਇਹ ਵਾਇਰਸ ਹਫਤਿਆਂ ਤੱਕ ਤੁਹਾਨੂੰ ਹਸਪਤਾਲ ਵਿਚ ਦਾਖਲ ਕਰਾ ਸਕਦਾ ਹੈ ਜਾਂ ਤੁਹਾਡੀ ਜਾਨ ਵੀ ਲੈ ਸਕਦਾ ਹੈ। ਉਨ੍ਹਾਂ ਆਖਿਆ ਕਿ ਤੁਸੀਂ ਬੀਮਾਰ ਨਾ ਵੀ ਪਵੋ ਤਾਂ ਤੁਸੀਂ ਕਿਤੇ ਜਾਣ ਬਾਰੇ ਸੋਚ ਰਹੋ, ਇਹ ਕਿਸੇ ਹੋਰ ਦੀ ਜ਼ਿੰਦਗੀ ਅਤੇ ਮੌਤ ਵਿਚਾਲੇ ਦਾ ਅੰਤਰ ਬਣ ਸਕਦਾ ਹੈ। ਚੀਨ ਵਿਚ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਕੋਈ ਘਰੇਲੂ ਮਾਮਲੇ ਸਾਹਮਣੇ ਨਹੀਂ ਆਇਆ ਅਤੇ ਡਬਲਯੂ. ਐਚ . ਓ. ਨੇ ਆਖਿਆ ਕਿ ਚੀਨ ਦਾ ਵੁਹਾਨ ਸ਼ਹਿਰ ਪੂਰੀ ਦੁਨੀਆ ਲਈ ਉਮੀਦ ਦੀ ਕਿਰਣ ਲੈ ਕੇ ਆਇਆ ਹੈ ਪਰ ਖੇਤਰ ਵਿਚ ਵਿਦੇਸ਼ ਤੋਂ ਆਉਣ ਵਾਲਿਆਂ ਮਾਮਲਿਆਂ ਨੂੰ ਲੈ ਕੇ ਚਿੰਤਾ ਵਧ ਗਈ ਹੈ। ਹਾਂਗਕਾਂਗ ਵਿਚ ਸ਼ੁੱਕਰਵਾਰ ਨੂੰ 48 ਸ਼ੱਕੀ ਮਾਮਲੇ ਸਾਹਮਣੇ ਆਏ, ਜੋ ਸੰਕਟ ਸ਼ੁਰੂ ਹੋਣ ਤੋਂ ਬਾਅਦ ਦਿਨ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ। ਇਨ੍ਹਾਂ ਸ਼ੱਕੀਆਂ ਵਿਚੋਂ ਜ਼ਿਆਦਾਤਰ ਲੋਕ ਯੂਰਪ ਤੋਂ ਆਏ ਹਨ।


Share