ਨੋਵਾਵੈਕਸ ਵੱਲੋਂ ਘੱਟ ਤੇ ਮੱਧ ਆਮਦਨੀ ਵਾਲੇ ਦੇਸ਼ਾਂ ’ਚ ਦੇਵੇਗੀ ਕੋਵਿਡ-19 ਦੇ ਪ੍ਰਯੋਗਾਤਮਕ ਟੀਕੇ ਦੀਆਂ ਖੁਰਾਕਾਂ

155
Share

– 1.1 ਅਰਬ ਖੁਰਾਕਾਂ ਮੁਹੱਈਆ ਕਰਵਾਉਣ ’ਤੇ ਦਿੱਤੀ ਸਹਿਮਤੀ
ਗੈਥਰਸਬਰਗ, 21 ਫਰਵਰੀ (ਪੰਜਾਬ ਮੇਲ)- ਟੀਕਾ ਬਣਾਉਣ ਵਾਲੀ ਕੰਪਨੀ ਨੋਵਾਵੈਕਸ 190 ਤੋਂ ਵਧੇਰੇ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ’ਚ ਕੋਵਿਡ-19 ਦੇ ਆਪਣੇ ਪ੍ਰਯੋਗਾਤਮਕ ਟੀਕੇ ਦੀਆਂ 1.1 ਅਰਬ ਖੁਰਾਕਾਂ ਮੁਹੱਈਆ ਕਰਵਾਉਣ ’ਤੇ ਸਹਿਮਤੀ ਦਿੱਤੀ ਹੈ। ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਟੀਕੇ ਲਈ ਅੰਤਰਰਾਸ਼ਟਰੀ ਸੰਸਥਾ ‘ਗਵੀ-ਵੈਕਸੀਨ ਅਲਾਇੰਸ’ ਨਾਲ ‘ਕੋਵੈਕਸ’ ਪਹਿਲ ਦੇ ਆਧਾਰ ’ਤੇ ਟੀਕੇ ਮੁਹੱਈਆ ਕਰਵਾਉਣ ਲਈ ਸਮਝੌਤਾ ਕੀਤਾ ਹੈ।
‘ਕੋਵੈਕਸ’ ਪਹਿਲ ਦੀ ਅਗਵਾਈ ਵਿਸ਼ਵ ਸਿਹਤ ਸੰਗਠਨ ਕਰ ਰਿਹਾ ਹੈ। ਕੰਪਨੀ ਸਾਰੇ ਦੇਸ਼ਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਮੁਹੱਈਆ ਕਰਵਾਉਣ ਲਈ ਯੂਨੀਸੇਫ, ਵਿਸ਼ਵ ਬੈਂਕ ਸਮੇਤ ਹੋਰ ਏਜੰਸੀਆਂ ਨਾਲ ਕੰਮ ਕਰ ਰਹੀ ਹੈ। ਅਮਰੀਕਾ ’ਚ ਗੈਥਰਸਬਰਗ ਦੀ ਨੋਵਾਵੈਕਸ ਕੰਪਨੀ ਅਤੇ ਭਾਰਤ ਦੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੋਵਾਵੈਕਸ ਟੀਕਿਆਂ ਦੇ ਉਤਪਾਦਨ ਅਤੇ ਵੰਡ ਦਾ ਕੰਮ ਕਰੇਗੀ। ਅਮਰੀਕਾ, ਮੈਕਸੀਕੋ ਅਤੇ ਬਿ੍ਰਟੇਨ ’ਚ ਇਸ ’ਤੇ ਅਧਿਐਨ ਹੋ ਰਿਹਾ ਹੈ।

Share