ਨੋਇਡਾ ‘ਚ ਦੋ ਪ੍ਰਾਪਰਟੀ ਡੀਲਰਾਂ ਦਾ ਗੋਲੀਆਂ ਮਾਰ ਕੇ ਕਤਲ

518
Share

ਗਰੇਟਰ ਨੋਇਡਾ, 8 ਸਤੰਬਰ (ਪੰਜਾਬ ਮੇਲ)- ਨੋਇਡਾ ਦੀ ਅਜਨਾਰਾ ਲੀ ਗਾਰਡਨ ਸੋਸਾਇਟੀ ਦੀ ਪਾਰਕਿੰਗ ਵਿੱਚ ਕਾਰ ‘ਚ ਬੈਠੇ ਪ੍ਰਾਪਰਟੀ ਡੀਲਰਾਂ ਦਾ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਸਕਾਰਪਿਓ ਗੱਡੀ ‘ਚ ਫਰਾਰ ਹੋ ਗਏ। ਸੂਚਨਾ ਮਿਲਣ ‘ਤੇ ਪਹੁੰਚੀ ਬਿਰਖ਼ ਕੋਤਵਾਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਮੁਤਾਬਕ ਡਾਲਚੰਦ ਅਤੇ ਅਰੁਣ ਤਿਆਗੀ ਨਾਂ ਦੇ ਦੋਵੇਂ ਪ੍ਰਾਪਰਟੀ ਡੀਲਰ ਦੋ ਹੋਰ ਨੌਜਵਾਨਾਂ ਨਾਲ ਬੀਅਰ ਅਤੇ ਸ਼ਰਾਬ ਪੀ ਰਹੇ ਸਨ। ਉਸੇ ਦੌਰਾਨ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨਾਲ ਬੈਠੇ ਦੋਵਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡਾਲਚੰਦ ਅਤੇ ਅਰੁਣ ਤਿਆਗੀ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਸਨ। ਡਾਲਚੰਦ ਪਰਿਵਾਰ ਸਣੇ ਅਜਨਾਰਾ ਲੀ ਗਾਰਡਨ ਸੋਸਾਇਟੀ ਵਿੱਚ ਰਹਿੰਦਾ ਸੀ। ਸੋਮਵਾਰ ਰਾਤ ਲਗਭਗ 9:30 ਵਜੇ ਦੋਵਂ ਕਾਰ ਵਿੱਚ ਬੈਠ ਕੇ ਦੋ ਹੋਰ ਨੌਜਵਾਨਾਂ ਨਾਲ ਸ਼ਰਾਬ ਪੀ ਰਹੇ ਸਨ। ਉਸੇ ਦੌਰਾਨ ਕੁਝ ਵਿਅਕਤੀ ਸਕਾਰਪੀਓ ਗੱਡੀ ‘ਚ ਉੱਥੇ ਆਏ ਅਤੇ ਉਨ•ਾਂ ਨੇ ਦੋਵਾਂ ਪ੍ਰਾਪਰਟੀ ਡੀਲਰਾਂ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਡਾਲਚੰਦ ਨੂੰ 7 ਅਤੇ ਅਰੁਣ ਤਿਆਗੀ ਨੂੰ 3 ਗੋਲੀਆਂ ਲੱਗੀਆਂ। ਡਾਲਚੰਦ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਅਰੁਣ ਤਿਆਗੀ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।


Share