ਨੈਸ਼ਨਲ ਸਬ-ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਮਿਸੂਰੀ ’ਚ ਕਰਨਦੀਪ ਸਿੰਘ ਚੌਹਾਨ ਚੌਥੇ ਦਰਜੇ ’ਤੇ ਰਹੇ

488
ਚੌਥੇ ਨੰਬਰ ’ਤੇ ਖੜ੍ਹੇ ਕਰਨਦੀਪ ਚੌਹਾਨ ਜੋ ਅਮਰੀਕਨ ਕੈਂਪ ਲਈ ਚੁਣੇ ਗਏ।
Share

-ਅਮਰੀਕਨ ਕੁਸ਼ਤੀ ਕੈਂਪ ਲਈ ਚੁਣੇ ਗਏ
ਸਿਆਟਲ, 28 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- 2021 ਐਡੀਡਾਸ ਨੈਸ਼ਨਲ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਮਿਸੂਰੀ ਵਿਚ 133 ਪੌਂਡ ਭਾਰ ਵਰਗ ਵਿਚ ਕਰਨਦੀਪ ਚੌਹਾਨ ਨੇ ਚੌਥੀ ਪੁਜ਼ੀਸ਼ਨ ਹਾਸਲ ਕੀਤੀ ਤੇ ਅਮਰੀਕਨ ਕੁਸ਼ਤੀ ਕੋਚਿੰਗ ਕੈਂਪ ਲਈ ਚੁਣੇ ਗਏ, ਜਿਸ ’ਤੇ ਪੰਜਾਬੀ ਭਾਈਚਾਰੇ ਦੇ ਖੇਡ ਪ੍ਰੇਮੀਆਂ ਨੇ ਪਿਤਾ ਹਰਦੀਪ ਸਿੰਘ ਚੌਹਾਨ ਨੂੰ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਾਸ਼ਿੰਗਟਨ ਸਟੇਟ ਸਕੂਲ ’ਚ ਚੈਂਪੀਅਨ ਬਣੇ ਕਰਨਦੀਪ ਚੌਹਾਨ ਦਾ ਵੱਡਾ ਭਰਾ ਜੂਨੀਅਰ ਵਿਸ਼ਵ ਪਾਵਰ ਲਿਫਟਿੰਗ ’ਚੋਂ ਸੋਨ ਤਮਗਾ ਜਿੱਤ ਚੁੱਕਾ ਹੈ ਅਤੇ ਸਿਆਟਲ ਖੇਡ ਕੈਂਪ ਦੀ ਵੱਡੀ ਪ੍ਰਾਪਤੀ ਕਹੀ ਜਾ ਰਹੀ ਹੈ। ਪੰਜਾਬ ਸਪੋਰਟਸ ਕਲੱਬ ਸਿਆਟਲ ਦੇ ਸਾਬਕਾ ਪ੍ਰਧਾਨ ਬਲਜਤੀ ਸਿੰਘ ਸੋਹਲ, ਪਿੰਟੂ ਬਾਠ, ਜਸਬੀਰ ਸਿੰਘ ਰੰਧਾਵਾ, ਬਲਿਹਾਰ ਸਿੰਘ, ਪੰਮੀ ਕੰਗ, ਖਜ਼ਾਨਚੀ ਹਰਦੀਪ ਸਿੰਘ ਗਿੱਲ, ਮਨਮੋਹਣ ਸਿੰਘ ਧਾਲੀਵਾਲ, ਮਾਸਟਰ ਦਲਜੀਤ ਸਿੰਘ ਗਿੱਲ, ਗੁਰਦੀਪ ਸਿੰਘ ਸਿੰਧੂ, ਸਰਬਜੀਤ ਸਿੰਘ ਝੱਲੀ, ਅਵਤਾਰ ਸਿੰਘ ਪੂਰੇਵਾਲ ਤੇ ਪਰਮਜੀਤ ਸਿੰਘ ਖੈਰਾ ਨੇ ਕਰਨਦੀਪ ਚੌਹਾਨ ਦੀ ਜਿੱਤ ’ਤੇ ਖੁਸ਼ੀ ਪ੍ਰਗਟ ਕੀਤੀ ਅਤੇ ਪਰਿਵਾਰ ਨੂੰ ਵਧਾਈ ਦਿੱਤੀ।

Share