ਨੈਨਸੀ ਪੇਲੋਸੀ ਦੇ ਦੌਰੇ ਤੋਂ ਬਾਅਦ ਚੀਨ ਦੀਆਂ ਜੰਗੀ ਮਸ਼ਕਾਂ ਕਾਰਨ ਤਾਇਵਾਨ ਵੱਲੋਂ ਹਵਾਈ ਉਡਾਣਾਂ ਰੱਦ

45
Share

ਪੇਈਚਿੰਗ, 4 ਅਗਸਤ (ਪੰਜਾਬ ਮੇਲ)- ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਦੇ ਜਵਾਬ ਵਿਚ ਚੀਨੀ ਜਲ ਸੈਨਾ ਵੱਲੋਂ ਮਿਜ਼ਾਈਲਾਂ ਦਾਗ਼ਣ ਤੋਂ ਬਾਅਦ ਤਾਇਵਾਨ ਨੇ ਅੱਜ ਕਈ ਉਡਾਣਾਂ ਰੱਦ ਕਰ ਦਿੱਤੀਆਂ। ਚੀਨ ਤਾਇਵਾਨ ਨੂੰ ਆਪਣਾ ਖੇਤਰ ਮੰਨਦਾ ਹੈ। ਚੀਨ ਨੇ ਵੀ ਸਮੁੰਦਰੀ ਤੇ ਹਵਾਈ ਜਹਾਜ਼ਾਂ ਨੂੰ ਫੌਜੀ ਅਭਿਆਸ ਦੌਰਾਨ ਆਪਣੀਆਂ ਸੇਵਾਵਾਂ ਠੱਪ ਰੱਖਣ ਦਾ ਆਦੇਸ਼ ਦਿੱਤਾ ਹੈ। ਮੀਡੀਆ ਨੇ ਇਸ ਨੂੰ ਤਾਈਵਾਨ ਦੀ ਪ੍ਰਭਾਵਸ਼ਾਲੀ ਨਾਕਾਬੰਦੀ ਕਰਾਰ ਦਿੱਤਾ ਹੈ।

Share