ਨੈਂਸੀ ਪੇਲੋਸੀ ਵੱਲੋਂ ਟਰੰਪ ਨੂੰ ਸੰਵਿਧਾਨਕ ਰੂਪ ਤੋਂ ਹਟਾਉਣ ਲਈ ਸ਼ੁਰੂ ਕੀਤੀ ਜਾਵੇਗੀ ਪ੍ਰਕਿਰਿਆ

620

ਨਿਊਯਾਰਕ, 9 ਅਕਤੂਬਰ (ਪੰਜਾਬ ਮੇਲ)- ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੇ ਟਕਰਾਅ ਨੂੰ ਹੋਰ ਅੱਗੇ ਲਿਜਾਂਦੇ ਹੋਏ ਹਾਊਸ ਸਪੀਕਰ ਨੈਂਸੀ ਪੇਲੋਸੀ ਨੇ ਐਲਾਨ ਕੀਤਾ ਹੈ ਕਿ ਉਹ ਇਕ ਪੈਨਲ ਬਣਾਉਣ ਲਈ ਇਕ ਬਿੱਲ ਪੇਸ਼ ਕਰੇਗੀ। ਇਹ ਪੈਨਲ ਰਾਸ਼ਟਰਪਤੀ ਦੇ ਰੂਪ ਵਿਚ ਪਾਰੀ ਜਾਰੀ ਰੱਖਣ ਦੀ ਡੋਨਾਲਡ ਟਰੰਪ ਦੀ ਸਮਰੱਥਾ ਦਾ ਆਕਲਨ ਕਰੇਗੀ। ਪੇਲੋਸੀ ਨੇ ਵੀਰਵਾਰ ਨੂੰ ਜ਼ੋਰ ਦਿੰਦੇ ਹੋਏ ਆਖਿਆ ਕਿ ਟਰੰਪ ਇਕ ਬਦਲੀ ਹੋਈ ਸਥਿਤੀ ਵਿਚ ਹਨ। ਦੇਸ਼ ਵਿਚ 3 ਨਵੰਬਰ ਨੂੰ ਚੋਣਾਂ ਹੋਣੀਆਂ ਹਨ।
ਟਰੰਪ ਨੇ ਕੋਵਿਡ-19 ਰਾਹਤ ਪੈਕੇਜ ‘ਤੇ ਗੱਲਬਾਤ ਰੱਦ ਕਰਨ ਅਤੇ ਬਾਅਦ ਵਿਚ ਅਸ਼ੰਕ ਸਮਝੌਤੇ ਦਾ ਸੰਕੇਤ ਦੇਣ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਸਪੀਕਰ ਨੇ ਬਲੂਮਬਰਗ ਨਿਊਜ਼ ਨੂੰ ਆਖਿਆ ਕਿ ਮੈਨੂੰ ਨਹੀਂ ਪਤਾ ਕਿ ਇਸ ਵਿਹਾਰ ‘ਤੇ ਕਿਹੋ ਜਿਹੀ ਪ੍ਰਤੀਕਿਰਿਆ ਦਵਾਂ। ਡੈਮੋਕ੍ਰੇਟਿਕ ਪਾਰਟੀ ਦੀ ਸਪੀਕਰ ਨੇ ਆਖਿਆ ਕਿ ਅਜਿਹੇ ਲੋਕ ਹਨ ਜੋ ਆਖਦੇ ਹਨ ਕਿ ਜਦ ਤੁਸੀਂ ਸਟੀਰਾਇਡ ‘ਤੇ ਹੁੰਦੇ ਹੋ ਤਾਂ ਕੋਵਿਡ-19 ਤੋਂ ਪ੍ਰਭਾਵਿਤ ਹੁੰਦੇ ਹੋ, ਤਾਂ ਫੈਸਲੇ ਨੂੰ ਲੈ ਕੇ ਕੁਝ ਨੁਕਸਾਨ ਹੋ ਸਕਦਾ ਹੈ।
ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਲਈ ਸੰਵਿਧਾਨਕ ਪ੍ਰਾਵਧਾਨ ਦਾ ਜ਼ਿਕਰ ਕਰਦੇ ਹੋਏ ਸਪੀਕਰ ਅਤੇ ਸਾਥੀ ਡੈਮੋਕ੍ਰੇਟਿਕ ਸੰਸਦ ਮੈਂਬਰ ਜੈਮੀ ਰਸਕਿਨ ਨੇ ਆਖਿਆ ਕਿ ਟਰੰਪ ਦੀ ਸਮਰੱਥਾ ਦੇ ਆਕਲਨ ਲਈ ਕਮੀਸ਼ਨ ਦੇ ਗਠਨ ਲਈ ਸ਼ੁੱਕਰਵਾਰ ਨੂੰ ਬਿੱਲ ਪੇਸ਼ ਕਰਨਗੇ। ਇਹ ਕਦਮ ਕਾਫੀ ਹੱਦ ਤੱਕ ਸਹੀ ਹੋਣ ਦੀ ਉਮੀਦ ਹੈ ਕਿਉਂਕਿ ਟਰੰਪ ਨੂੰ ਹਟਾਉਣ ਲਈ ਇਕ ਸੰਵਿਧਾਨਕ ਤਖਤਾ ਪਲਟ ਦੀ ਕੋਸ਼ਿਸ਼ ਵਿਚ ਡੈਮੋਕ੍ਰੇਟਿਕ ਬਹੁਤ ਵਾਲੇ ਪ੍ਰਤੀਨਿਧੀ ਸਭਾ ਵੱਲੋਂ ਪਾਸ ਪ੍ਰਸਤਾਵ ਨੂੰ ਰਿਪਬਲਿਕਨ ਦੇ ਕੰਟਰੋਲ ਵਾਲੇ ਸੈਨੇਟ ਤੋਂ ਮਨਜ਼ੂਰੀ ਮਿਲਣ ਦੀ ਸੰਭਾਵਨਾ ਨਹੀਂ ਹੈ।
ਉਥੇ ਟਰੰਪ ਨੇ ਪਲਟਵਾਰ ਕਰਦੇ ਹੋਏ ਇਕ ਟਵੀਟ ਵਿਚ ਆਖਿਆ ਕਿ ਪਾਗਲ ਨੈਂਸੀ ਉਹ ਮਹਿਲਾ ਹੈ, ਜਿਸ ਨੂੰ ਨਿਗਰਾਨੀ ਹੇਠ ਹੋਣਾ ਚਾਹੀਦਾ ਹੈ। ਬਾਅਦ ਵਿਚ ਟਰੰਪ ਨੂੰ ਲੈ ਕੇ ਬਦਲੀ ਹੋਈ ਸਥਿਤੀ ਹੋਣ ਦੇ ਬਾਰੇ ਵਿਚ ਪੇਲੋਸੀ ਨੇ ਦਾਅਵੇ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਵ੍ਹਾਈਟ ਹਾਊਸ ਦੀ ਰਣਨੀਤਕ ਸੰਚਾਰ ਨਿਦੇਸ਼ਕ ਐਲੀਸਾ ਫਰਾਹ ਨੇ ਪੱਤਰਕਾਰਾਂ ਨੂੰ ਆਖਿਆ ਕਿ ਬਿਲਕੁਲ ਨਹੀਂ। ਰਾਸ਼ਟਰਪਤੀ ਮਜ਼ਬੂਤ ਹਨ। ਉਹ ਕੰਮ ਕਰ ਰਹੇ ਹਨ, ਉਹ ਕਦੇ ਨਹੀਂ ਰੁਕੇ। ਟਰੰਪ ਦੇ ਨਿੱਜੀ ਡਾਕਟਰ ਨੇ ਵੀਰਵਾਰ ਸ਼ਾਮ ਨੂੰ ਇਕ ਬਿਆਨ ਜਾਰੀ ਕਰ ਆਖਿਆ ਸੀ ਕਿ ਉਹ ਠੀਕ ਹਨ ਅਤੇ ਸ਼ਨੀਵਾਰ ਨੂੰ ਜਨਤਕ ਪ੍ਰੋਗਰਾਮ ਵਿਚ ਸ਼ਾਮਲ ਹੋ ਸਕਦੇ ਹਨ।