ਨੇਵਾਡਾ ਨਿਵਾਸੀ ਨੇ ਵੈਕਸੀਨ ਜੈਕਪਾਟ ਵਿੱਚ ਜਿੱਤੇ 1 ਮਿਲੀਅਨ ਡਾਲਰ

392
Share

ਫਰਿਜ਼ਨੋ (ਕੈਲੀਫੋਰਨੀਆ),  27 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਕੋਰੋਨਾ ਵੈਕਸੀਨ ਲਈ ਜਿਆਦਾਤਰ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਚਲਾਇਆ ਗਿਆ, ਜਿਹਨਾਂ ਵਿੱਚ ਲੱਖਾਂ ਡਾਲਰਾਂ ਦੇ ਨਕਦ ਇਨਾਮ ਵੀ ਸ਼ਾਮਲ ਸਨ। ਅਜਿਹਾ ਹੀ ਇੱਕ ਲੱਖਾਂ ਡਾਲਰ ਦੇ ਇਨਾਮ ਵਾਲਾ ਵੈਕਸੀਨ ਪ੍ਰੋਗਰਾਮ ਨੇਵਾਡਾ ਪ੍ਰਸ਼ਾਸਨ ਵੱਲੋਂ ਵੀ ਚਲਾਇਆ ਗਿਆ ਸੀ। ਇਸ ਤਹਿਤ ਇੱਕ ਨੇਵਾਡਾ ਵਸਨੀਕ ਨੇ 1 ਮਿਲੀਅਨ ਡਾਲਰ ਜਿੱਤੇ ਹਨ। ਲਾਸ ਵੇਗਾਸ ਖੇਤਰ ਦੇ ਇੱਕ ਵਿਅਕਤੀ ਨੇ ਕੋਰੋਨਾ ਵਾਇਰਸ ਟੀਕਾਕਰਨ ਜੈਕਪਾਟ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਵੀਰਵਾਰ ਨੂੰ 1 ਮਿਲੀਅਨ ਡਾਲਰ ਦਾ ਵਿਸ਼ਾਲ ਇਨਾਮ ਜਿੱਤਿਆ ਹੈ। ਇਸ ਇਨਾਮ ਦੀ ਘੋਸ਼ਣਾ ਗਵਰਨਰ ਸਟੀਵ ਸਿਸੋਲਕ ਨੇ ਲਾਸ ਵੇਗਸ ਕਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਇੱਕ ਲਾਈਵ ਈਵੈਂਟ ਵਿੱਚ ਕੀਤੀ ਗਈ। ਨੇਵਾਡਾ ਵਿੱਚ ਕੋਰੋਨਾ ਵੈਕਸੀਨ ਨੂੰ ਲੋਕਾਂ ਵਿੱਚ ਉਤਸ਼ਾਹਿਤ ਕਰਨ ਲਈ ‘ਵੈਕਸ ਨੇਵਾਡਾ ਡੇਜ਼’ ਨਾਮ ਦੇ ਵੈਕਸੀਨ ਪ੍ਰੋਗਰਾਮ ਨੂੰ 17 ਜੂਨ ਨੂੰ ਕੇਂਦਰੀ ਕੋਰੋਨਾ ਵਾਇਰਸ  ਰਾਹਤ ਫੰਡਾਂ ਵਿੱਚੋਂ 5 ਮਿਲੀਅਨ ਡਾਲਰ ਦੀ ਮੱਦਦ ਦੇ ਨਾਲ ਪੇਸ਼ ਕੀਤਾ ਗਿਆ ਸੀ । ਇਸ ਪ੍ਰੋਗਰਾਮ ਦੇ ਬਾਅਦ ਸਟੇਟ ਦੇ ਸਿਹਤ ਅੰਕੜਿਆਂ ਅਨੁਸਾਰ ਸੂਬੇ ਵਿੱਚ ਕੋਰੋਨਾ ਵੈਕਸੀਨ ਦੀਆਂ ਦਰਾਂ ਵਿੱਚ ਤਕਰੀਬਨ 10 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵੈਕਸੀਨ
ਪ੍ਰੋਗਰਾਮ ਵਿੱਚ ਲਗਭਗ 2,000 ਜੇਤੂ ਸਨ, ਪਰ 1 ਮਿਲੀਅਨ ਡਾਲਰ ਦਾ ਸਿਰਫ ਇੱਕ ਹੀ ਜੇਤੂ ਇਨਾਮ ਸੀ।

Share