ਨੇਪਾਲ ਵੱਲੋਂ ਨਾਗਰਿਕਤਾ ਕਾਨੂੰਨ ‘ਚ ਬਦਲਾਅ

641
Share

ਨੂੰਹ ਬਣ ਕੇ ਨੇਪਾਲ ਜਾਣ ਵਾਲੀਆਂ ਭਾਰਤੀ ਲੜਕੀਆਂ ਨੂੰ 7 ਸਾਲ ਬਾਅਦ ਮਿਲੇਗੀ ਨਾਗਰਿਕਤਾ
ਕਾਠਮੰਡੂ, 22 ਜੂਨ (ਪੰਜਾਬ ਮੇਲ)-ਦੇਸ਼ ਦਾ ਵਿਵਾਦਿਤ ਨਵਾਂ ਨਕਸ਼ਾ ਪਾਸ ਕਰਾਉਣ ਤੋਂ ਬਾਅਦ ਨੇਪਾਲੀ ਸਰਕਾਰ ਨੇ ਭਾਰਤ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਨੇਪਾਲ ਦੀ ਓਲੀ ਸਰਕਾਰ ਨੇ ਨਾਗਰਿਕਤਾ ਕਾਨੂੰਨ ‘ਚ ਵੱਡੇ ਬਦਲਾਅ ਦਾ ਫ਼ੈਸਲਾ ਕਰ ਕੇ ਭਾਰਤੀ ਲੜਕੀਆਂ ‘ਤੇ ਨਿਸ਼ਾਨਾ ਲਗਾਇਆ ਹੈ। ਹੁਣ ਨੂੰਹ ਬਣ ਕੇ ਨੇਪਾਲ ਜਾਣ ਵਾਲੀ ਭਾਰਤੀ ਲੜਕੀਆਂ ਨੂੰ ਉੱਥੇ ਦੀ ਨਾਗਰਿਕਤਾ ਲਈ ਸੱਤ ਸਾਲ ਇੰਤਜ਼ਾਰ ਕਰਨਾ ਪਵੇਗਾ। ਨੇਪਾਲ ਦੇ ਗ੍ਰਹਿ ਮੰਤਰੀ ਰਾਮ ਬਹਾਦੁਰ ਥਾਪਾ ਨੇ ਕਿਹਾ ਕਿ ਨਾਗਰਿਕਤਾ ਕਾਨੂੰਨ ‘ਚ ਪ੍ਰਸਤਾਵ ਭਾਰਤ ਨੂੰ ਧਿਆਨ ‘ਚ ਰੱਖ ਕੀਤਾ ਗਿਆ ਹੈ। ਬਦਲਾਅ ਦੇ ਤਹਿਤ ਜਦੋਂ ਕੋਈ ਭਾਰਤੀ ਲੜਕੀ ਨੇਪਾਲੀ ਲੜਕੇ ਨਾਲ ਵਿਆਹ ਕਰਵਾਏਗੀ, ਤਾਂ ਉਸ ਨੂੰ ਉਸਦੇ ਨਾਲ 7 ਸਾਲ ਲਗਾਤਾਰ ਰਹਿਣ ਤੋਂ ਬਾਅਦ ਹੀ ਨੇਪਾਲ ਦੀ ਨਾਗਰਿਕਤਾ ਮਿਲੇਗੀ। ਨੇਪਾਲੀ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਭਾਰਤ ‘ਚ ਨੇਪਾਲ ਤੋਂ ਨੂੰਹ ਬਣ ਕੇ ਆਉਣ ਵਾਲੀਆਂ ਲੜਕੀਆਂ ਨੂੰ 7 ਸਾਲ ਬਾਅਦ ਨਾਗਰਿਕਤਾ ਦਿੱਤੀ ਜਾਂਦੀ ਹੈ। ਪਰੰਤੂ ਹਕੀਕਤ ਇਸ ਦੇ ਬਿਲਕੁੱਲ ਉਲਟ ਹੈ। ਸੱਤ ਸਾਲ ਬਾਅਦ ਨਾਗਰਿਕਤਾ ਦੇਣ ਦਾ ਨਿਯਮ ਨੇਪਾਲ ਤੋਂ ਭਾਰਤ ਆਉਣ ਵਾਲੀ ਨੂੰਹ ‘ਤੇ ਲਾਗੂ ਨਹੀਂ ਹੁੰਦਾ।


Share