ਨੀਰਾ ਟੰਡਨ ਨੇ ਬਾਈਡਨ ਪ੍ਰਸ਼ਾਸਨ ‘ਚ ਬਜ਼ਟ ਮੁਖੀ ਵਜੋਂ ਨਾਮਜ਼ਦਗੀ ਵਾਪਸ ਲਈ

505
Share

ਵਾਸ਼ਿੰਗਟਨ, 4 ਮਾਰਚ (ਪੰਜਾਬ ਮੇਲ)- ਭਾਰਤੀ ਮੂਲ ਦੀ ਨੀਰਾ ਟੰਡਨ ਨੇ ਵਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜ਼ਟ ਦੇ ਨਿਰਦੇਸ਼ਕ ਅਹੁਦੇ ਲਈ ਕੀਤੀ ਗਈ ਆਪਣੀ ਨਾਮਜ਼ਦਗੀ ਵਾਪਸ ਲੈ ਲਈ | ਵਿਵਾਦਿਤ ਪੋਸਟ ਦੇ ਕਾਰਨ ਟੰਡਨ (50) ਨੂੰ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਸੀਨੇਟਰਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ | ਨੀਰਾ ਟੰਡਨ ਦੀ ਨਾਮਜ਼ਦਗੀ ਦੀ ਪੁਸ਼ਟੀ ਦਾ ਰਸਤਾ ਪਹਿਲਾਂ ਹੀ ਕਠਿਨ ਸੀ, ਕਿਉਂਕਿ ਉਨ੍ਹਾਂ ਨੇ ਕਈ ਸੰਸਦਾਂ ਦੇ ਖ਼ਿਲਾਫ਼ ਵੀ ਟਵੀਟ ਕੀਤੇ ਸਨ | ਟੰਡਨ ਵਾਮ ਰੂਢਾਨ ਵਾਲੇ ਥਿੰਕ ਟੈਂਕ ਸੈਂਟਰ ਫਾਰ ਅਮੈਰੀਕਨ ਪ੍ਰੈਗਰੈਸ ਦੀ ਪ੍ਰਧਾਨ ਹੈ | ਉਨ੍ਹਾਂ ਦੇ ਨਾਂਅ ਦੀ ਪੁਸ਼ਟੀ ਜੇਕਰ ਹੋ ਜਾਂਦੀ ਤਾਂ ਰਾਸ਼ਟਰਪਤੀ ਦੇ ਏਜੰਡੇ ਲਈ ਪ੍ਰਸਤਾਵਿਤ ਬਜ਼ਟ ਤਿਆਰ ਕਰਨ ਨਾਲ ਜੁੜੇ ਅਹਿਮ ਆਰਥਿਕ ਅਹੁਦੇ ‘ਤੇ ਬਿਰਾਜਮਾਨ ਹੁੰਦੀ |


Share