ਨੀਰਾ ਟੰਡਨ ਤੋਂ ਬਾਅਦ ਵਨਿਤਾ ਗੁਪਤਾ ਨੂੰ ਲੈ ਕੇ ਮੁਸ਼ਕਿਲ ‘ਚ ਪਏ ਬਾਇਡਨ

507
Share

ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਨੀਰਾ ਟੰਡਨ ਦੀ ਤਰ੍ਹਾਂ ਵਨੀਤਾ ਵੀ ਆਪਣੀ ਇਕ ਪੁਰਾਣੀ ਪੋਸਟ ਨੂੰ ਲੈ ਕੇ ਫਸ ਗਈ ਹੈ। ਇਸ ਨਾਲ ਸਵਾਲ ਖੜਾ ਹੋ ਗਿਆ ਹੈ ਕੀ ਵਨੀਤਾ ਬਾਇਡਨ ਪ੍ਰਸ਼ਾਸਨ ਦਾ ਹਿੱਸਾ ਰਹਿ ਸਕੇਗੀ। ਜ਼ਿਕਰਯੋਗ ਹੈ ਕਿ ਨੀਰਾ ਟੰਡਨ ਦੀਆਂ ਪੁਰਾਣੀਆਂ ਪੋਸਟਾਂ ‘ਤੇ ਸੈਨੇਟਰਾਂ ਨੇ ਵਿਰੋਧ ਪ੍ਰਗਟਾਇਆ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਬਾਇਡਨ ਨੇ ਉਨ੍ਹਾਂ ਨਾਂ ਵਾਪਸ ਲੈ ਲਿਆ ਸੀ। ਹੁਣ ਵਨੀਤਾ ਨੂੰ ਲੈ ਕੇ ਵੀ ਬਾਇਡਨ ਦੇ ਸਾਹਮਣੇ ਸਵਾਲ ਖੜ੍ਹਾ ਹੋ ਗਿਆ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਬਾਇਡਨ ਕੀ ਸਟੈਂਡ ਲੈਂਦੇ ਹਨ। ਅਮਰੀਕੀ ਰਾਸ਼ਟਰਪਤੀ ਬਾਇਡਨ ਦੇ ਸਾਹਮਣੇ ਭਾਰਤੀ-ਅਮਰੀਕੀ ਵਨੀਤਾ ਗੁਪਤਾ ਦੀ ਨਿਯੁਕਤੀ ‘ਚ ਵੀ ਮੁਸ਼ਕਿਲਾਂ ਆ ਰਹੀਆਂ ਹਨ। ਇੰਟਰਨੈੱਟ ਮੀਡੀਆ ‘ਤੇ ਆਪਣੀ ਪੁਰਾਣੀ ਪੋਸਟ ਨੂੰ ਲੈ ਕੇ ਅਲੋਚਨਾ ਦਾ ਸ਼ਿਕਾਰ ਹੋ ਰਹੀ ਹੈ। ਵਨੀਤਾ ਨੇ ਸਾਰੇ ਸੰਸਦ ਮੈਂਬਰਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਹੈ ਕਿ ਉਹ ਚੁਣੀ ਜਾਂਦੀ ਹੈ ਤਾਂ ਬਿਹਤਰ ਕੰਮ ਕਰ ਕੇ ਦਿਖਾਏਗੀ। ਆਪਣੇ ਇੰਟਰਨੈੱਟ ਮੀਡੀਆ ‘ਤੇ ਪੁਰਾਣੀ ਪੋਸਟ ਕਾਰਨ ਸੰਕਟ ‘ਚ ਆਉਣ ਇਹ ਦੂਜੀ ਭਾਰਤੀ-ਅਮਰੀਕੀ ਮਹਿਲਾ ਹੈ। 46 ਸਾਲਾ ਵਨੀਤਾ ਗੁਪਤਾ ਦਾ ਇਸ ਮੁੱਦੇ ਨੂੰ ਲੈ ਕੇ ਸੈਨੇਟ ਦੀ ਕਮੇਟੀ ਕੁਝ ਰਿਪਬਲਿਕਨ ਸੰਸਦ ਮੈਂਬਰ ਜ਼ਬਰਦਸਤ ਵਿਰੋਧ ਕਰ ਰਹੇ ਹਨ। ਫਿਲਹਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ ਹਨ।


Share