ਨੀਰਵ ਮੋਦੀ ਤੇ ਚੋਕਸੀ ਦੀਆਂ ਫਰਮਾਂ ਦੇ 1350 ਕਰੋੜ ਮੁੱਲ ਦੇ ਹੀਰੇ-ਮੋਤੀ ਹਾਂਗਕਾਂਗ ਤੋਂ ਵਾਪਸ ਲਿਆਂਦੇ

675
Share

ਨਵੀਂ ਦਿੱਲੀ, 12 ਜੂਨ (ਪੰਜਾਬ ਮੇਲ)-ਈ. ਡੀ. ਨੇ ਬੁੱਧਵਾਰ ਨੂੰ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨਾਲ ਸਬੰਧਤ ਫਰਮਾਂ ਦੇ 1350 ਕਰੋੜ ਮੁੱਲ ਦੇ 2300 ਕਿੱਲੋ ਤੋਂ ਜ਼ਿਆਦਾ ਪਾਲਿਸ਼ ਕੀਤੇ ਹੀਰੇ ਅਤੇ ਮੋਤੀ ਹਾਂਗਕਾਂਗ ਤੋਂ ਵਾਪਸ ਲਿਆਂਦੇ। ਮੁੰਬਈ ਪੁੱਜੀਆਂ 108 ਖੇਪਾਂ ‘ਚੋਂ 32 ਮੋਦੀ ਦੀ ਅਗਵਾਈ ਵਾਲੀਆਂ ਬਾਹਰਲੀਆਂ ਇਕਾਈਆਂ ਨਾਲ ਸਬੰਧਿਤ ਹਨ, ਜਦਕਿ ਬਾਕੀ ਮੇਹੁਲ ਚੋਕਸੀ ਦੀਆਂ ਫਰਮਾਂ ਦੀਆਂ ਹਨ। ਦੋਵੇਂ ਕਾਰੋਬਾਰੀਆਂ ਦੀ ਈ. ਡੀ. ਵੱਲੋਂ ਮੁੰਬਈ ਦੀ ਪੀ. ਐੱਨ. ਬੀ. ਸ਼ਾਖਾ ਨਾਲ 2 ਅਰਬ ਡਾਲਰ ਦੀ ਧੋਖਾਧੜੀ ਕਰਨ ਨਾਲ ਸਬੰਧਤ ਮਾਮਲੇ ਦੀ ਹਵਾਲਾ ਰੋਕੂ ਕਾਨੂੰਨ ਤਹਿਤ ਜਾਂਚ ਕੀਤੀ ਜਾ ਰਹੀ ਹੈ। 1350 ਕਰੋੜ ਦੀਆਂ ਕੀਮਤੀ ਚੀਜ਼ਾਂ ‘ਚ ਪਾਲਿਸ਼ ਕੀਤੇ ਹੀਰੇ, ਮੋਤੀ ਅਤੇ ਚਾਂਦੀ ਦੇ ਗਹਿਣੇ ਸ਼ਾਮਿਲ ਹਨ। ਏਜੰਸੀ ਨੇ ਦੱਸਿਆ ਕਿ ਉਸ ਨੇ ਇਹ ਕੀਮਤੀ ਚੀਜਾਂ ਹਾਂਗਕਾਂਗ ਤੋਂ ਲਿਆਉਣ ਲਈ ਅਧਿਕਾਰੀਆਂ ਨਾਲ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ। ਹੁਣ ਇਨ੍ਹਾਂ ਨੂੰ ਹਵਾਲਾ ਰੋਕੂ ਕਾਨੂੰਨ ਤਹਿਤ ਰਸਮੀ ਤੌਰ ‘ਤੇ ਜ਼ਬਤ ਕਰ ਲਿਆ ਜਾਵੇਗਾ।


Share