ਨੀਰਜ ਚੋਪੜਾ ਨੇ ਆਪਣਾ ਉਲੰਪਿਕ ਸੋਨ ਤਮਗ਼ਾ ਮਿਲਖਾ ਸਿੰਘ ਨੂੰ ਕੀਤਾ ਸਮਰਪਿਤ

7282
Share

ਚੰਡੀਗੜ੍ਹ,  8 ਅਗਸਤ (ਪੰਜਾਬ ਮੇਲ)- ਨੀਰਜ ਚੋਪੜਾ ਨੇ ਆਪਣਾ ਉਲੰਪਿਕ ਸੋਨ ਤਮਗ਼ਾ ‘ਫ਼ਲਾਈਂਗ ਸਿੱਖ’ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਹੈ। ਮਿਲਖਾ ਸਿੰਘ ਦਾ ਇਸੇ ਵਰ੍ਹੇ ਜੂਨ ਮਹੀਨੇ ਕੋਵਿਡ-19 ਨਾਲ ਜੂਝਦਿਆਂ ਦਿਹਾਂਤ ਹੋ ਗਿਆ ਸੀ। ਨੀਰਜ ਚੋਪੜਾ ਨੇ ਆਪਣਾ ਸੋਨ ਤਮਗ਼ਾ ਮਿਲਖਾ ਸਿੰਘ ਹੁਰਾਂ ਨੂੰ ਸਮਰਪਿਤ ਕਰਦਿਆਂ ਕਿਹਾ, ‘ਮਿਲਖਾ ਸਟੇਡੀਅਮ ’ਚ ਭਾਰਤ ਦਾ ਰਾਸ਼ਟਰੀ ਗੀਤ ਸੁਣਨਾ ਚਾਹੁੰਦੇ ਸਨ। ਅੱਜ ਉਹ ਭਾਵੇਂ ਸਾਡੇ ਨਾਲ ਨਹੀਂ ਹਨ ਪਰ ਉਨ੍ਹਾਂ ਦਾ ਸੁਫ਼ਨਾ ਸਾਕਾਰ ਹੋ ਗਿਆ ਹੈ।’ ਮਿਲਖਾ ਸਿੰਘ ਦੇ ਪੁੱਤਰ ਤੇ ਸੀਨੀਅਰ ਗੌਲਫ਼ਰ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਨੀਰਜ ਚੋਪੜਾ ਦਾ ਧੰਨਵਾਦ ਕਰਦਾ ਹੈ। ਟਵਿਟਰ ’ਤੇ ਜੀਵ ਨੇ ਲਿਖਿਆ,‘ਤੁਸੀਂ ਟੋਕੀਓ ਉਲੰਪਿਕਸ ’ਚ ਐਥਲੈਟਿਕਸ ਲਈ ਪਹਿਲਾ ਸੋਨ ਤਮਗ਼ਾ ਜਿੱਤਿਆ ਹੈ ਤੇ ਤੁਸੀਂ ਇਹ ਮੇਰੇ ਪਿਤਾ ਨੂੰ ਸਮਰਪਿਤ ਕੀਤਾ ਹੈ। ਮਿਲਖਾ ਪਰਿਵਾਰ ਇਸ ਮਾਣ ਲਈ ਤੁਹਾਡਾ ਸਦੀਵੀ ਧੰਨਵਾਦੀ ਰਹੇਗਾ।’


Share