ਨਿੱਕੀਆਂ ਕਰੂੰਬਲਾਂ ਨੇ ਬਾਲ ਸਾਹਿਤ ਦੀ ਨਰਸਰੀ ਤਿਆਰ ਕੀਤੀ : ਐੱਸ. ਅਸ਼ੋਕ ਭੌਰਾ

111
ਨਿੱਕੀਆਂ ਕਰੂੰਬਲਾਂ ਦਾ ‘ਮਾਪੇ’ ਵਿਸ਼ੇਸ਼ ਅੰਕ ਜਾਰੀ ਕਰਦੇ ਹੋਏ ਐੱਸ. ਅਸ਼ੋਕ ਭੌਰਾ, ਬਲਜਿੰਦਰ ਮਾਨ, ਜੋਗਾ ਸਿੰਘ ਬਠੁੱਲਾ, ਪ੍ਰੀਤ ਨੀਤਪੁਰੀ ਅਤੇ ਅਸ਼ੋਕ ਪੁਰੀ ਆਦਿ।
Share

ਮਾਹਿਲਪੁਰ, 22 ਨਵੰਬਰ (ਪੰਜਾਬ ਮੇਲ)- ਪਿਛਲੇ ਛੱਬੀ ਸਾਲ ਤੋਂ ਨਿਰੰਤਰ ਪ੍ਰਕਾਸ਼ਿਤ ਕੀਤੇ ਜਾ ਰਹੇ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਨੇ ਕਈ ਨਵੇਂ ਬਾਲ ਸਾਹਿਤਕਾਰ ਪੈਦਾ ਕੀਤੇ ਅਤੇ ਕਰ ਰਿਹਾ ਹੈ। ਪੂਰੇ ਪੰਜਾਬ ਵਿਚੋਂ ਪੰਜਾਬੀ ਵਿਚ ਨਿੱਜੀ ਖੇਤਰ ਦਾ ਛਪਣ ਵਾਲਾ ਇਹ ਇੱਕੋ ਇੱਕ ਬਾਲ ਰਸਾਲਾ ਹੈ। ਇਹ ਵਿਚਾਰ ਕੌਮਾਂਤਰੀ ਪੱਤਰਕਾਰ ਤੇ ਲੇਖਕ ਐੱਸ. ਅਸ਼ੋਕ ਭੌਰਾ ਨੇ ਨਿੱਕੀਆਂ ਕਰੂੰਬਲਾਂ ਦਾ ‘ਮਾਪੇ’ ਵਿਸ਼ੇਸ਼ ਅੰਕ ਜਾਰੀ ਕਰਦਿਆਂ ਕਰੂੰਬਲਾਂ ਭਵਨ ਮਾਹਿਲਪੁਰ ਵਿਚ ਆਖੇ। ਉਨ੍ਹਾਂ ਅੱਗੇ ਕਿਹਾ ਕਿ ਬਲਜਿੰਦਰ ਮਾਨ ਨੇ ਬਾਲ ਸਾਹਿਤ ਨੂੰ ਸਮਰਪਿਤ ਹੋ ਕੇ ਇਸ ਰਸਾਲੇ ਰਾਹੀਂ ਕਈ ਨਵੀਂਆਂ ਕਲਮਾਂ ਨੂੰ ਅੱਗੇ ਤੋਰਿਆ ਹੈ। ਨਿੱਕੀਆਂ ਕਰੂੰਬਲਾਂ ਪੁਰਸਕਾਰਾਂ ਅਤੇ ਸਾਹਿਤ ਸਿਰਜਣਾ ਮੁਕਾਬਲਿਆਂ ਰਾਹੀਂ ਨਕਦ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਾਰਜ ਬਿਜ਼ਨਸ ਵਾਲਾ ਨਹੀਂ ਹੈ। ਜੇਕਰ ਇਹ ਕੰਮ ਬਿਜ਼ਨਸ ਵਾਲਾ ਹੁੰਦਾ, ਤਾਂ ਅੱਜ ਕਈ ਹੋਰ ਮੈਗਜ਼ੀਨ ਪੰਜਾਬ ’ਚੋਂ ਛਪਦੇ ਹੁੰਦੇ। ਉਨ੍ਹਾਂ ਕਰੂੰਬਲਾਂ ਪਰਿਵਾਰ ਦੇ ਸੰਚਾਲਕਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਇਹ ਇਤਿਹਾਸ ਵਿਚ ਦਰਜ ਹੋ ਗਿਆ ਹੈ ਕਿ ਹੁਣ ਮਾਹਿਲਪੁਰ ਫੁੱਟਬਾਲ ਵਾਲਾ ਨਹੀਂ ਰਿਹਾ, ਸਗੋਂ ਨਿੱਕੀਆਂ ਕਰੂੰਬਲਾਂ ਵਾਲਾ ਵੀ ਬਣ ਗਿਆ ਹੈ। ਇਸ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਜੋਗਾ ਸਿੰਘ ਬਠੁੱਲਾ, ਪ੍ਰੀਤ ਨੀਤਪੁਰੀ, ਗਾਇਕਾ ਰਾਜ ਦੀਪ, ਚੈਂਚਲ ਸਿੰਘ ਬੈਂਸ ਨੇ ਕਿਹਾ ਕੇ ਉਨ੍ਹਾਂ ਨੂੰ ਬਹੁਤ ਮਾਣ ਹੈ ਕਿ ਇਸ ਰਸਾਲੇ ਨੇ ਪੂਰੀ ਦੁਨੀਆਂ ਵਿਚ ਹਰਮਨ ਪਿਆਰਤਾ ਹਾਸਲ ਕੀਤੀ ਹੈ। ਅਸ਼ੋਕ ਪੁਰੀ ਨੇ ਵਿਸ਼ੇਸ਼ ਅੰਕ ਬਾਰੇ ਬੋਲਦਿਆਂ ਕਿਹਾ ਕਿ ਇਸ ਅੰਕ ਰਾਹੀਂ ਪਾਠਕ ਆਪਣੇ ਵੱਡਿਆਂ ਵਡੇਰਿਆਂ ਦਾ ਆਦਰ ਮਾਣ ਕਰਨਾ ਸਿੱਖਣਗੇ। ਇਸ ਮੌਕੇ ਪੰਮੀ ਖੁਸ਼ਹਾਲਪੁਰੀ ਅਤੇ ਸੁਖਮਨ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕਰ ਕੇ ਵਾਹ-ਵਾਹ ਖੱਟੀ। ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਪਿ੍ਰੰਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਰੋਹ ਵਿਚ ਕੁਲਦੀਪ ਕੌਰ ਬੈਂਸ, ਹਰਮਨਪ੍ਰੀਤ ਕੌਰ, ਰਵਨੀਤ ਕੌਰ, ਹਰਵੀਰ ਮਾਨ ਸਮੇਤ ਇਲਾਕੇ ਦੇ ਬੱਚੇ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ।

Share