ਨਿਰਮਾਤਾ ਅੰਮਿ੍ਰਤ ਪਵਾਰ ਦੀ ਵੈੱਬ ਸੀਰੀਜ਼ ‘ਰੰਗ ਬੇਰੰਗੀ’ ਜਲਦ ਹੋਵੇਗੀ ਰਿਲੀਜ਼

305
ਅਨੂ ਚੌਧਰੀ
Share

ਚੰਡੀਗੜ੍ਹ, 14 ਅਪ੍ਰੈਲ (ਪੰਜਾਬ ਮੇਲ)- ਪ੍ਰਵਾਸੀ ਪਤੀ ਕਿਵੇਂ ਅੱਯਾਸ਼ੀ ਦੇ ਰੰਗ ’ਚ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨੂੰ ਵੀ ਮੁੜ ਪਿਆਰ ਕਿਸੇ ਹੋਰ ਨਾਲ ਕਰ, ਅੰਤ ਵਿਚ ਉਸ ਦੀ ਵੀ ਜ਼ਿੰਦਗੀ ਬੇਰੰਗ ਕਰ ਦਿੰਦਾ ਹੈ ਤੇ ਪਿੰਡ ਦੀ ਕੁੜੀ ਚੰਡੀਗੜ੍ਹ ਵਰਗੇ ਆਧੁਨਿਕ ਸ਼ਹਿਰ ਵਿਚ ਗਲਤ ਰਾਹ ’ਤੇ ਪੈ ਕੇ ਸਭ ਬਰਬਾਦ ਕਰ ਬਹਿੰਦੀ ਹੈ ਤੇ ਉਸ ਦਾ ਪ੍ਰੇਮੀ ਵੀ ਗਲਤ ਰਾਹਾਂ ’ਤੇ ਪੈਂਦਾ ਰੰਗ ਭਰੀ ਜ਼ਿੰਦਗੀ ਬੇਰੰਗ ਕਰ ਬਹਿੰਦਾ ਹੈ। ਇਹ ਕਹਾਣੀ ਜਲਦੀ ਆ ਰਹੀ ਵੈੱਬ ਸੀਰੀਜ ‘ਰੰਗ ਬੇਰੰਗੀ’ ਦੀ ਹੈ। ਬਲੂ ਦਿੳਮੋਨਦ ਫ਼ਿਲਮਜ਼ ਦੀ ਇਸ ਵੈੱਬ ਸੀਰੀਜ ਵਿਚ ਰਾਜਪਾਲ ਯਾਦਵ ਨਾਲ ‘ਮਿੱਠੂ ਦਾ ਵਿਆਹ’ ਫਿਲਮ ਕਰ ਰਹੀ ਅਨੂ ਚੌਧਰੀ ਹੀਰੋਇਨ ਹੈ ਤੇ ਨਾਲ ਸੰਦੀਪ ਭੁੱਲਰ, ਸੋਨਮ ਕੌਰ, ਪ੍ਰੀਤ ਸਿੱਧੂ, ਰਮਨ ਮੁਟਿਆਰ, ਦਲੇਰ ਮਹਿਤਾ, ਪੂਜਾ ਗੋਦਾਰਾ, ਗੁਰਵਿੰਦਰ ਕੰਬੋਜ, ਪੂਨਮ ਕਾਜਲ, ਅਮਨ ਅਮਿਤ, ਦੀਆ, ਨਗ਼ਮਾ, ਮੈਂਡੀ ਭੁੱਲਰ, ਦਿਲਪ੍ਰੀਤ ਕੌਰ, ਮੈਂਡੀ ਬਾਵਾ ਤੇ ਟਿਕ-ਟਾਕ ਸਟਾਰ ਗੁਰੀ ਸਿੰਘ ਹਰਜੀਤ ਨੇ ਕੰਮ ਕੀਤਾ ਹੈ। ਇਸ ਵਿਚ ਸੰਦੀਪ ਭੁੱਲਰ ਦਾ ਗਾਇਆ ਗੀਤ ਟਰੂਡੋ ਵੀ ਸ਼ਾਮਲ ਹੈ, ਜੋ ਬਨੀ ਜੌਹਲ ਦਾ ਲਿਖਿਆ ਤੇ ਦੇਂਜਾਰ ਬੀਟਸ ਦਾ ਸੰਗੀਤਬੱਧ ਕੀਤਾ ਹੈ। ‘ਰੰਗ ਬੇਰੰਗੀ’ ਦੇ ਲੇਖਕ ਨਿਰਦੇਸ਼ਕ ਪ੍ਰੀਤ ਸਿੱਧੂ ਕਾਰਜਕਾਰੀ ਨਿਰਮਾਤਾ ਅੰਮਿ੍ਰਤ ਪਵਾਰ ਤੇ ਕੈਮਰਾਮੈਨ ਰੈਂਬੋ ਮੱਲ, ਸਹੁਰਾਬ ਗਰੇਵਾਲ ਹਨ। ਆਂਚਲ ਪ੍ਰੀਤ ਕੌਰ ਦੀ ਬਣਾਈ ਇਹ ਵੈੱਬ ਸੀਰੀਜ਼ ਚੰਡੀਗੜ੍ਹ, ਮੋਹਾਲੀ, ਪੀਰ ਘੜੂੰਆਂ ਵਿਖੇ ਫਿਲਮਾਈ ਗਈ ਹੈ। 8 ਕਿਸ਼ਤਾਂ ਦੀ ਇਸ ਵੈੱਬ ਸੀਰੀਜ਼ ਦੀ ਹਰ ਕਿਸ਼ਤ 35 ਮਿੰਟ ਦੀ ਹੋਏਗੀ। ਜਲਦੀ ਹੀ ਪੂਰੇ ਵਿਸ਼ਵ ਭਰ ਵਿਚ ਇਹ ਇੰਟਰਨੈੱਟ ਤੇ ਓਟੀਟੀ ਪਲੇਟਫਾਰਮ ’ਤੇ ਆਏਗੀ।

Share