ਨਿਮਰਤ ਖਹਿਰਾ ਵੱਲੋਂ ਫਿਲਮ ‘ਗਦਰ-2’ ’ਚ ਕੰਮ ਕਰਨ ਤੋਂ ਇਨਕਾਰ

187
Share

ਚੰਡੀਗੜ੍ਹ, 16 ਸਤੰਬਰ (ਪੰਜਾਬ ਮੇਲ)-ਕਿਸਾਨ ਅੰਦੋਲਨ ਦੇ ਚੱਲਦਿਆਂ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਨੇ ਉੱਘੇ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਅਨਿਲ ਸ਼ਰਮਾ ਵੱਲੋਂ ਬਣਾਈ ਜਾ ਰਹੀ ਫ਼ਿਲਮ ‘ਗਦਰ-2’ ’ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਇਸ ਫ਼ਿਲਮ ’ਚ ਬਾਲੀਵੁੱਡ ਅਦਾਕਾਰ ਤੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਵਲੋਂ ਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ ਜਦਕਿ ਇਸ ਫ਼ਿਲਮ ਨੂੰ ਇਕ ਨਿਊਜ਼ ਚੈਨਲ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣਾਇਆ ਜਾ ਰਿਹਾ ਹੈ।
ਨਿਮਰਤ ਖਹਿਰਾ ਨਾਲ ਸਬੰਧਿਤ ਸੂਤਰਾਂ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਅਨਿਲ ਸ਼ਰਮਾ ਉਨ੍ਹਾਂ ਨੂੰ ਮਿਲਣ ਆਏ ਸਨ, ਪਰ ਨਿਮਰਤ ਖਹਿਰਾ ਤੇ ਉਨ੍ਹਾਂ ਦੀ ਟੀਮ ਨੇ ਅਨਿਲ ਸ਼ਰਮਾ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਨਿਮਰਤ ਖਹਿਰਾ ਨੇ ਆਪਣੇ ਗੀਤਾਂ ‘ਰੱਬ ਕਰੇ’ ਨਾਲ ਜਿੱਥੇ ਚੰਗੀ ਪਛਾਣ ਬਣਾਈ ਹੈ, ਉਥੇ ‘ਤੂੰ ਵੀ ਚੰਗਾ ਲਗਦੈ’, ‘ਸਲੂਟ ਵੱਜਦੇ’ ਤੇ ‘ਐੱਸ. ਪੀ. ਦੇ ਰੈਂਕ ਵਰਗੀ’ ਆਦਿ ਗੀਤਾਂ ਨਾਲ ਪੰਜਾਬੀ ਸੰਗੀਤ ਉਦਯੋਗ ’ਚ ਚੰਗੀ ਥਾਂ ਬਣਾਈ ਹੈ, ਜਦਕਿ ਫ਼ਿਲਮ ‘ਲਾਹੌਰੀਏ’ ਤੇ ‘ਅਫਸਰ’ ਜ਼ਰੀਏ ਵੀ ਆਪਣੇ ਅਭਿਨੈ ਨਾਲ ਦਰਸ਼ਕਾਂ ’ਤੇ ਚੰਗਾ ਪ੍ਰਭਾਵ ਛੱਡਿਆ ਹੈ।

Share