ਨਿਤੀਸ਼ 7ਵੀਂ ਵਾਰ ਬਣੇ ਬਿਹਾਰ ਦੇ ਮੁੱਖ ਮੰਤਰੀ

480
Share

ਪਟਨਾ, 16 ਨਵੰਬਰ (ਪੰਜਾਬ ਮੇਲ)- ਨਿਤੀਸ਼ ਕੁਮਾਰ ਨੇ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਉਨ੍ਹਾਂ ਤੋਂ ਬਾਅਦ ਤਾਰਕਿਸ਼ੋਰ ਪ੍ਰਸਾਦ ਤੇ ਰੇਣੂ ਦੇਵੀ ਨੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਬਿਹਾਰ ਵਿੱਚ ਹਾਲ ਹੀ ਵਿੱਚ ਸਮਾਪਤ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਨੂੰ 125 ਸੀਟਾਂ ਮਿਲੀਆਂ ਸਨ, ਜਿਨ੍ਹਾਂ ਵਿੱਚ ਨਿਤੀਸ਼ ਕੁਮਾਰ ਦੇ ਜਨਤਾ ਦਲ ਯੂਨਾਇਟਿਡ ਨੂੰ 43 ਸੀਟਾਂ ਮਿਲੀਆਂ ਸਨ ਅਤੇ ਭਾਜਪਾ ਨੂੰ 74 ਸੀਟਾਂ। ਤਾਰਕਿਸ਼ੋਰ ਪ੍ਰਸਾਦ ਕਟਿਹਾਰ ਤੋਂ ਚੌਥੀ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਰੇਣੂ ਦੇਵੀ ਬੇਤੀਆ ਤੋਂ ਵਿਧਾਇਕ ਹਨ। ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਤਾਰਕਿਸ਼ੋਰ ਨੂੰ ਭਾਜਪਾ ਵਿਧਾਨ ਮੰਡਲ ਦਾ ਆਗੂ ਅਤੇ ਰੇਣੂ ਦੇਵੀ ਨੂੰ ਉਪ ਆਗੂ ਚੁਣਿਆ ਗਿਆ ਸੀ। ਉਧਰ, ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਆਗੂ ਸਮਾਗਮ ਤੋਂ ਦੂਰ ਰਹੇ।


Share