ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਪਹਿਲੇ ਸਿੱਖ ਸਕੂਲ ਬਣਾਉਣ ਦੀ ਮਨਜ਼ੂਰੀ

424
Share

ਸਿਡਨੀ, 4 ਮਾਰਚ (ਪੰਜਾਬ ਮੇਲ)-ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਪਹਿਲੇ ਸਿੱਖ ਸਕੂਲ ਨੂੰ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਇਹ ਸਕੂਲ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਪਹਿਲਾ ਸਿੱਖ ਸਕੂਲ ਹੈ, ਜਿੱਥੇ ਕਿੰਡਰਗਾਰਟਨ ਤੋਂ ਲੈ ਕੇ 12 ਜਮਾਤ ਤੱਕ ਪੜ੍ਹਾਈ ਕਰਵਾਈ ਜਾਵੇਗੀ। ਸਕੂਲ ਦੇ ਪ੍ਰਬੰਧਕ ਸ਼ਾਮ ਸਿੰਘ ਤੇ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਕੂਲ 150 ਮਿਲੀਅਨ ਡਾਲਰ ਨਾਲ ਬਣ ਕੇ ਤਿਆਰ ਹੋਵੇਗਾ। ਨਿਊ ਸਾਊਥ ਵੇਲਜ਼ ਡਿਪਾਰਟਮੈਂਟ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪ੍ਰੀ-ਸਕੂਲ ਤੋਂ ਲੈ ਕੇ 12ਵੀਂ ਜਮਾਤ ਤੱਕ ਕੁੱਲ 1260 ਵਿਦਿਆਰਥੀ ਇਥੇ ਪੜ੍ਹ ਸਕਣਗੇ ਅਤੇ ਚਾਈਲਡ ਕੇਅਰ ’ਚ 89 ਬੱਚੇ ਰਹਿ ਸਕਦੇ ਹਨ।
116 ਵਿਦਿਆਰਥੀਆਂ ਲਈ ਹੋਸਟਲ ਹੋਵੇਗਾ ਜੇਕਰ ਕੋਈ ਬਾਹਰੋਂ ਆ ਕੇ ਸਕੂਲ ਪੜ੍ਹ ਰਿਹਾ ਹੈ। ਇਸ ਸਕੂਲ ਦੀ ਇਮਾਰਤ ਪੂਰੇ 9 ਪੜਾਵਾਂ ’ਚੋਂ ਲੰਘੇਗੀ ਅਤੇ ਪਹਿਲਾ ਪੜਾਅ ਇਸੇ ਸਾਲ ਸ਼ੁਰੂ ਹੋ ਜਾਵੇਗਾ। ਕੁਲਦੀਪ ਸਿੰਘ ਚੱਢਾ ਨੇ ਦੱਸਿਆ ਕਿ ਉਮੀਦ ਹੈ ਕਿ ਵਿਦਿਆਰਥੀਆਂ ਦਾ ਪਹਿਲਾ ਸੈਸ਼ਨ 2023-24 ਵਿਚ ਸ਼ੁਰੂ ਹੋ ਜਾਵੇਗਾ। ਇਸ ਸਕੂਲ ਦੀ ਇਮਾਰਤ ਨੂੰ ਮਨਜ਼ੂਰੀ ਲਈ ਪਿਛਲੇ 2 ਸਾਲ ਤੋਂ ਪੂਰੀ ਵਲੰਟੀਅਰ ਟੀਮ ਵਲੋਂ ਅਣਥੱਕ ਮਿਹਨਤ ਕੀਤੀ ਜਾ ਰਹੀ ਸੀ।

Share